ਜਲੰਧਰ: ਪੁਲਵਾਮਾ ਹਮਲੇ ਤੋਂ ਬਾਅਦ ਮਸ਼ਹੂਰ ਲਵਲੀ ਪ੍ਰੋਫ਼ੈਸ਼ਲ ਯੂਨੀਵਰਸਿਟੀ ਦੇ ਇੱਕ ਕਸ਼ਮੀਰੀ ਪ੍ਰੋਫ਼ੈਸਰ ਨੇ ਫ਼ੇਸਬੁੱਕ 'ਤੇ ਵਿਵਾਦਿਤ ਪੋਸਟ ਪਾਈ ਜਿਸ ਤੋਂ ਬਾਅਦ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋਇਆ। ਹਾਲਾਂਕਿ ਇਹ ਵਿਰੋਧ ਵੀ ਸੋਸ਼ਲ ਮੀਡੀਆ 'ਤੇ ਹੀ ਹੋਇਆ ਪਰ ਇਸ ਤੋਂ ਬਾਅਦ ਪ੍ਰੋਫ਼ੈਸਰ ਅਸਤੀਫ਼ਾ ਦੇ ਕੇ ਵਾਪਸ ਕਸ਼ਮੀਰ ਚਲੇ ਗਏ।
LPU ਦੇ ਕਸ਼ਮੀਰੀ ਪ੍ਰੋਫ਼ੈਸਰ ਨੇ ਪਾਈ ਵਿਵਾਦਿਤ ਪੋਸਟ, ਵਿਰੋਧ ਹੋਣ ਤੋਂ ਬਾਅਦ ਦੇਣਾ ਪਿਆ ਅਸਤੀਫ਼ਾ
ਪੁਲਵਾਮਾ ਹਮਲੇ ਤੋਂ ਬਾਅਦ LPU ਦੇ ਕਸ਼ਮੀਰੀ ਪ੍ਰੋਫ਼ੈਸਰ ਨੇ ਪਾਈ ਵਿਵਾਦਿਤ ਪੋਸਟ, ਵਿਰੋਧ ਹੋਣ ਤੋਂ ਬਾਅਦ ਪ੍ਰੋਫ਼ੈਸਰ ਸਲਮਾਨ ਸ਼ਾਹੀਨ ਨੂੰ ਦੇਣਾ ਪਿਆ ਅਸਤੀਫ਼ਾ, ਪ੍ਰੋਫ਼ੈਸਰ ਨੇ ਖ਼ੁਦ ਨੂੰ ਦੱਸਿਆ ਬੇਗ਼ੁਨਾਹ, ਕਿਹਾ-ਪੋਸਟ ਨੂੰ ਫ਼ੋਟੋਸ਼ਾਪ ਨਾਲ ਬਦਲਿਆ ਗਿਆ।
ਹਾਲਾਂਕਿ ਪ੍ਰੋਫ਼ੈਸਰ ਸਲਮਾਨ ਸ਼ਾਹੀਨ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਅਸਤੀਫ਼ਾ ਲਿਆ ਗਿਆ ਪਰ ਯੂਨੀਵਰਸਿਟੀ ਪ੍ਰਬੰਧਨ ਦਾ ਕਹਿਣਾ ਹੈ ਕਿ ਸਲਮਾਨ ਸ਼ਹੀਨ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਕੇ ਗਏ ਹਨ।
ਸਲਮਾਨ ਸ਼ਹੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਸਿਰਫ਼ ਇੰਨਾ ਲਿਖਿਆ ਸੀ ਕਿ ਕਸ਼ਮੀਰ ਵਿਚ ਬੰਦੂਕ ਦੀ ਜਗ੍ਹਾਂ ਪਿਆਰ ਦੀ ਭਾਸ਼ਾ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਅਤੇ ਜਦੋਂ ਕਿਸੇ ਕਸ਼ਮੀਰੀ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ। ਸਲਮਾਨ ਸ਼ਾਹੀਨ ਮੁਤਾਬਕ ਉਨਾਂ ਦੀ ਪੋਸਟ ਨੂੰ ਕੁੱਝ ਨੌਜਵਾਨਾਂ ਨੇ ਬਦਲ ਕੇ ਪੇਸ਼ ਕੀਤਾ ਜਿਸ 'ਚ ਇਹ ਵੀ ਲਿਖਿਆ ਸੀ ਕਿ ਜੋ ਕੋਈ ਬੀਜੇਗਾ, ਓਹੀ ਵੱਢਣਾ ਪਏਗਾ।