ਪੰਜਾਬ

punjab

ETV Bharat / entertainment

The Great Indian Family Trailer out: ਹਾਸੇ ਦੇ ਰੰਗਾਂ ਨਾਲ ਭਰੀ ਹੋਈ ਹੈ ਵਿੱਕੀ ਕੌਸ਼ਲ ਦੀ ਫਿਲਮ 'ਦਿ ਗ੍ਰੇਟ ਇੰਡੀਅਨ ਫੈਮਿਲੀ', ਟ੍ਰੇਲਰ ਹੋਇਆ ਰਿਲੀਜ਼ - ਮਾਨੁਸ਼ੀ ਛਿੱਲਰ

The Great Indian Family Trailer Release: ਵਿੱਕੀ ਕੌਸ਼ਲ ਅਤੇ ਮਾਨੁਸ਼ੀ ਛਿੱਲਰ ਦੀ ਆਉਣ ਵਾਲੀ ਫਿਲਮ 'ਦਿ ਗ੍ਰੇਟ ਇੰਡੀਅਨ ਫੈਮਿਲੀ' ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਵਿਜੇ ਕ੍ਰਿਸ਼ਨ ਆਚਾਰੀਆ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 22 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

The Great Indian Family Trailer out
The Great Indian Family Trailer out

By ETV Bharat Punjabi Team

Published : Sep 12, 2023, 3:21 PM IST

ਹੈਦਰਾਬਾਦ: ਵਿੱਕੀ ਕੌਸ਼ਲ ਅਤੇ ਮਾਨੁਸ਼ੀ ਛਿੱਲਰ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਦਿ ਗ੍ਰੇਟ ਇੰਡੀਅਨ ਫੈਮਿਲੀ' ਦਾ ਟ੍ਰੇਲਰ ਆਖਰਕਾਰ ਮੰਗਲਵਾਰ ਨੂੰ ਨਿਰਮਾਤਾਵਾਂ ਨੇ ਰਿਲੀਜ਼ (The Great Indian Family Trailer Release) ਕਰ ਦਿੱਤਾ ਹੈ। ਵਿਜੇ ਕ੍ਰਿਸ਼ਨਾ ਆਚਾਰੀਆ ਦੁਆਰਾ ਨਿਰਦੇਸ਼ਿਤ ਫਿਲਮ ਇਸ ਸਾਲ 22 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰੋਮਾਂਟਿਕ ਡਰਾਮੇ (The Great Indian Family film actors) ਵਿੱਚ ਕੁਮੁਦ ਮਿਸ਼ਰਾ, ਮਨੋਜ ਪਾਹਵਾ, ਸਾਦੀਆ ਸਿੱਦੀਕੀ, ਅਲਕਾ ਅਮੀਨ, ਸ੍ਰਿਸ਼ਟੀ ਦੀਕਸ਼ਿਤ, ਭੁਵਨ ਅਰੋੜਾ, ਆਸ਼ੂਤੋਸ਼ ਉੱਜਵਲ ਵਰਗੇ ਮੰਝੇ ਹੋਏ ਕਲਾਕਾਰ ਹਨ। ਸੋਸ਼ਲ ਮੀਡੀਆ 'ਤੇ ਪ੍ਰੋਡਕਸ਼ਨ ਹਾਊਸ ਯਸ਼ਰਾਜ ਫਿਲਮਜ਼ ਨੇ ਮੰਗਲਵਾਰ ਨੂੰ ਦਿ ਗ੍ਰੇਟ ਇੰਡੀਅਨ ਫੈਮਿਲੀ ਦਾ ਟ੍ਰੇਲਰ ਸਾਂਝਾ ਕੀਤਾ ਹੈ।

ਇੱਕ ਮਿੰਟ ਪੰਜਾਹ ਸਕਿੰਟ ਦੇ ਟ੍ਰੇਲਰ ਵਿੱਚ ਵਿੱਕੀ ਨੂੰ ਭਜਨ ਕੁਮਾਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜਿਸਨੂੰ ਵੇਦ ਵਿਆਸ ਤ੍ਰਿਪਾਠੀ ਵੀ ਕਿਹਾ ਜਾਂਦਾ ਹੈ, ਜੋ ਪੰਡਿਤ ਪਰਿਵਾਰ ਨਾਲ ਸੰਬੰਧਤ ਹੈ। ਭਜਨ ਇੱਕ ਮਸ਼ਹੂਰ ਭਗਤ ਗਾਇਕ ਹੈ, ਜਿਸਨੂੰ ਆਪਣੇ ਪੇਸ਼ੇ ਕਾਰਨ ਪਿਆਰ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਇੱਕ ਦਿਨ ਪਰਿਵਾਰ ਨੂੰ ਇੱਕ ਅਣਪਛਾਤੇ ਸਰੋਤ ਤੋਂ ਇੱਕ ਪੱਤਰ ਮਿਲਦਾ ਹੈ ਜਿਸ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਭਜਨ ਇੱਕ ਮੁਸਲਮਾਨ ਪਰਿਵਾਰ ਤੋਂ ਹੈ। ਬਸ ਫਿਰ ਸ਼ੁਰੂ ਹੋ ਜਾਂਦਾ ਹੈ ਤ੍ਰਿਪਾਠੀ ਪਰਿਵਾਰ ਵਿੱਚ ਡਰਾਮਾ। ਇਸ ਤੋਂ ਅੱਗੇ ਕੀ ਹੋਇਆ ਇਹ ਤਾਂ ਫਿਲਮ ਵਿੱਚ ਦੇਖਣ ਤੋਂ ਹੀ ਪਤਾ ਲੱਗੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਕੀ ਕੌਸ਼ਲ (The Great Indian Family trailer out) ਨੇ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ "#TheGreatIndianFamily ਟ੍ਰੇਲਰ ਲਈ ਹੁਣੇ ਆਪਣੇ ਰੀਮਾਈਂਡਰ ਸੈੱਟ ਕਰੋ...ਫਿਲਮ 22 ਸਤੰਬਰ ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।" ਇੱਕ ਪ੍ਰਸ਼ੰਸਕ ਨੇ ਲਿਖਿਆ ਸੀ, "ਨਵੀਂ ਆਉਣ ਵਾਲੀ ਫਿਲਮ ਵਿੱਚ ਵਿੱਕੀ ਕੌਸ਼ਲ ਨੂੰ ਦੇਖਣ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ।"

'ਦਿ ਗ੍ਰੇਟ ਇੰਡੀਅਨ ਫੈਮਿਲੀ' ਵਿੱਚ ਵਿੱਕੀ ਨੇ ਇੱਕ ਸਥਾਨਕ ਗਾਇਕ ਭਜਨ ਕੁਮਾਰ ਦੀ ਭੂਮਿਕਾ ਨਿਭਾਈ ਹੈ। 'ਕਨ੍ਹਈਆ ਟਵਿੱਟਰ ਪੇ ਆਜਾ' ਦੇ ਪਹਿਲਾ ਗੀਤ ਜੋ ਕਿ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ, ਗੀਤ ਨੇ ਦਰਸ਼ਕਾਂ ਤੋਂ ਵਧੀਆ ਸਮੀਖਿਆਵਾਂ ਹਾਸਲ ਕੀਤੀਆਂ ਹਨ। ਇਹ ਗੀਤ ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ, ਜਿਸ ਨੂੰ ਪ੍ਰੀਤਮ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ ਅਤੇ ਨਕਸ਼ ਅਜ਼ੀਜ਼ ਦੁਆਰਾ ਆਵਾਜ਼ ਦਿੱਤੀ ਗਈ ਹੈ।

ABOUT THE AUTHOR

...view details