ਹੈਦਰਾਬਾਦ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੇ 'ਗਰਬਾ' ਗੀਤ 'ਤੇ ਆਧਾਰਿਤ ਇੱਕ ਮਿਊਜ਼ਿਕ ਵੀਡੀਓ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ 'ਗਰਬਾ' ਗੀਤ ਗੁਜ਼ਰਾਤ ਦੇ ਸੱਭਿਆਚਾਰ ਦਾ ਗੌਰਵ ਅਤੇ ਵਿਰਸਾ ਹੈ। ਗੁਜ਼ਰਾਤ 'ਚ ਧੂੰਮਧਾਮ ਨਾਲ ਨਵਰਾਤਰੀ ਦਾ ਤਿਓਹਾਰ ਮਨਾਇਆ ਜਾਂਦਾ ਹੈ ਅਤੇ ਦੁਰਗਾ ਪੰਡਾਲ 'ਚ ਦੇਵੀ ਮਾਂ ਦੀ ਪੂਜਾ ਕਰਦੇ ਹੋਏ ਗਰਬਾ ਖੇਡਣ ਦਾ ਰਿਵਾਜ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨਮੰਤਰੀ ਨੇ 'ਗਰਬਾ' ਗੀਤ ਸਾਲ ਪਹਿਲਾ ਲਿਖਿਆ ਸੀ।
ਧਵਨੀ ਭਾਨੁਸ਼ਾਲੀ ਨੇ ਗਾਇਆ ਪ੍ਰਧਾਨਮੰਤਰੀ ਦਾ ਲਿਖਿਆ ਗੀਤ: ਪ੍ਰਧਾਨਮੰਤਰੀ ਮੋਦੀ ਦਾ 'ਗਰਬਾ' ਗੀਤ ਨਵਰਾਤਰੀ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਧਵਨੀ ਭਾਨੁਸ਼ਾਲੀ ਨੇ ਗਾਇਆ ਹੈ ਅਤੇ ਤਨਿਸ਼ਕ ਬਾਗਚੀ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਨਿਰਮਾਤਾ ਜੈਕੀ ਭਗਨਾਨੀ ਹਨ। ਇਹ ਗੀਤ Youtube 'ਤੇ ਰਿਲੀਜ਼ ਕੀਤਾ ਜਾ ਚੁੱਕਾ ਹੈ। Youtube ਚੈਨਲ ਨੇ ਇਸ ਗੀਤ ਦਾ ਐਲਾਨ ਕਰਦੇ ਹੋਏ ਲਿਖਿਆ," ਪ੍ਰਧਾਨਮੰਤਰੀ ਮੋਦੀ ਦੇ ਲਿਖੇ ਗੀਤ 'ਗਰਬਾ' 'ਚ ਸਾਨੂੰ ਤਨਿਸ਼ਕ ਬਾਗਚੀ ਅਤੇ ਧਵਨੀ ਭਾਨੁਸ਼ਾਲੀ ਦੀ ਆਵਾਜ਼ ਦਾ ਜਾਦੂ ਦੇਖਣ ਨੂੰ ਮਿਲੇਗਾ।" ਇਸ ਗੀਤ ਨੂੰ ਨਦੀਮ ਸ਼ਾਹ ਨੇ ਡਾਈਰੈਕਟ ਕੀਤਾ ਹੈ। ਇਸਦੇ ਨਾਲ ਹੀ ਚੈਨਲ ਨੇ ਲਿਖਿਆ," ਆਪਣੀ ਟੀਮ ਤਿਆਰ ਕਰੋ, ਆਪਣੇ ਡਾਂਡੀਆ ਅਤੇ ਘੱਗਰਾ ਤਿਆਰ ਕਰੋ ਅਤੇ 'ਗਰਬਾ' ਨੂੰ ਆਪਣਾ ਨਵਰਾਤਰੀ ਗੀਤ ਬਣਾਓ।"