ਪੰਜਾਬ

punjab

ETV Bharat / entertainment

Bulleh Da Punjab: ਸੰਗੀਤ ਦੇ ਵਿਲੱਖਣ ਕਾਵਿਕ ਰੰਗਾਂ ਨਾਲ ਸਾਹਮਣੇ ਆਵੇਗੀ ਗਾਥਾ 'ਬੁੱਲ੍ਹੇ ਦਾ ਪੰਜਾਬ', ਗੀਤਕਾਰ ਸ਼ੰਮੀ ਜਲੰਧਰੀ ਵੱਲੋਂ ਦਿੱਤੀ ਗਈ ਹੈ ਆਵਾਜ਼ - ਸ਼ੰਮੀ ਜਲੰਧਰੀ ਦੇ ਗੀਤ

Bulleh Da Punjab: ਸਾਹਿਤਕਾਰ ਅਤੇ ਗੀਤਕਾਰ ਸ਼ੰਮੀ ਜਲੰਧਰੀ ਆਉਣ ਵਾਲੇ ਦਿਨਾਂ ਵਿੱਚ ਸੰਗੀਤਕ ਰੰਗਾਂ ਨਾਲ ਅੋਤ-ਪੋਤ ਗਾਥਾ ਬੁੱਲ੍ਹ ਦਾ ਪੰਜਾਬ ਲੈ ਕੇ ਆ ਰਹੇ ਹਨ, ਇਹ 16 ਨਵੰਬਰ ਨੂੰ ਰਿਲੀਜ਼ ਹੋ ਜਾਵੇਗੀ।

Bulleh Da Punjab
Bulleh Da Punjab

By ETV Bharat Entertainment Team

Published : Nov 8, 2023, 3:17 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਅਤੇ ਸਾਹਿਤਕ ਗਲਿਆਰਿਆਂ ਵਿੱਚ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਆਸਟ੍ਰੇਲੀਆ ਵੱਸਦੇ ਗੀਤਕਾਰ ਸ਼ੰਮੀ ਜਲੰਧਰੀ, ਜੋ ਨਿਭਾਈਆਂ ਜਾ ਰਹੀਆਂ ਆਪਣੀਆਂ ਮਿਆਰੀ ਸੰਗੀਤਕ ਕੋਸ਼ਿਸ਼ਾਂ ਦੀ ਲੜ੍ਹੀ ਵਜੋਂ ਹੁਣ 'ਬੁੱਲ੍ਹੇ ਦਾ ਪੰਜਾਬ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਨੂੰ ਅਗਲੇ ਦਿਨ੍ਹਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।

ਇਸੇ ਨਾਯਾਬ ਸੰਗੀਤਕ ਪ੍ਰੋਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਸ਼ੰਮੀ ਜਲੰਧਰੀ ਨੇ ਦੱਸਿਆ ਕਿ ਇਹ ਕਾਵਿਕ ਸੰਗੀਤਕ ਰਚਨਾ ਨਵੰਬਰ ਵਿੱਚ ਮਨਾਏ ਜਾ ਰਹੇ ਪੰਜਾਬ ਦਿਵਸ ਨੂੰ ਸਮਰਪਿਤ ਹੈ, ਜਿਸ ਦੁਆਰਾ ਪੁਰਾਤਨ ਸਮੇਂ ਦੇ ਅਸਲ ਪੰਜਾਬ ਨੂੰ ਮੁੜ ਜੀਵੰਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੇਲੇ ਲਾਹੌਰ ਵੀ ਇਸੇ ਪੰਜਾਬ ਦਾ ਹਿੱਸਾ ਰਿਹਾ ਹੈ ਅਤੇ ਇਸ ਦੀਆਂ ਹੱਦਾਂ ਦਿੱਲੀ ਤੱਕ ਜੁੜੀਆਂ ਹੋਈਆਂ ਸਨ, ਪਰ ਪਹਿਲਾਂ 1947 ਦੀ ਵੰਡ ਅਤੇ ਬਾਅਦ ਵਿੱਚ 1966 ਦੇ ਸਮੇਂ ਵਿੱਚ ਹਿਮਾਚਲ ਅਤੇ ਹਰਿਆਣਾ ਤੋਂ ਲੈ ਕੇ ਇਸ ਦੇ ਕਈ ਅਹਿਮ ਹਿੱਸਿਆਂ ਨੂੰ ਇਸ ਨਾਲੋਂ ਜੁਦਾ ਕਰ ਦਿੱਤਾ ਗਿਆ, ਜਿਸ ਬਾਰੇ ਅਜੌਕੀ ਪੀੜ੍ਹੀ ਨੂੰ ਸ਼ਾਇਦ ਜਾਣਕਾਰੀ ਵੀ ਨਹੀਂ ਹੋਵੇਗੀ।

ਗੀਤਕਾਰ ਸ਼ੰਮੀ ਜਲੰਧਰੀ

ਉਨ੍ਹਾਂ ਕਿਹਾ ਕਿ ਕਿੰਨੇ ਖੁਸ਼ਨਸੀਬੀ ਭਰੇ ਸਨ, ਉਹ ਦਿਨ ਜਦ ਕਦੇ ਸ਼ਿਮਲਾ ਵੀ ਪੰਜਾਬ ਦੀ ਰਾਜਧਾਨੀ ਹੁੰਦਾ ਸੀ, ਪਰ ਅੱਜ ਪਹਿਲੋਂ ਪੰਜਾਬ ਨਾਲੋਂ ਇਸ ਨਵੇਂ ਪੰਜਾਬ ਵਿੱਚ ਤੀਜਾ ਹਿੱਸਾ ਵੀ ਬਾਕੀ ਨਹੀਂ ਰਿਹਾ, ਜਿਸ ਦੀ ਲੋਕ ਮਨ੍ਹਾਂ ਵਿੱਚ ਵਸੀ ਚੀਸ ਨੂੰ ਸੰਗੀਤਕ ਕਾਵਿਕ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਕਾਵਿਕ ਸੰਗੀਤਕ ਰੂਪ ਵਿੱਚ ਬੁੱਲ੍ਹੇ ਸ਼ਾਹ ਦੇ ਪੰਜਾਬ ਨੂੰ ਅਨੂਠੇ ਸੰਗੀਤਕ ਰੰਗਾਂ ਦੁਆਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਵਿੱਚ ਸਾਂਝਾ ਅਤੇ ਵਿਸ਼ਾਲਤਾ ਭਰਪੂਰ ਪੰਜਾਬ ਦੀਆਂ ਯਾਦਾਂ ਅਤੇ ਸੱਚਾਈਆਂ ਨੂੰ ਮੁੜ ਯਾਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 'ਸੀਵਾਈਡੀ ਲੇਬਲ' ਅਧੀਨ ਜਾਰੀ ਕੀਤੇ ਜਾ ਰਹੇ ਇਸ ਮਿਊਜ਼ਿਕਲ ਪ੍ਰੋਜੈਕਟ ਦਾ ਸੰਗੀਤ ਤਿਮੂਰ ਵਾਜਿਰ ਨੇ ਤਿਆਰ ਕੀਤਾ ਹੈ ਅਤੇ ਇਸ ਦਾ ਨਿਰਮਾਣ ਦਲਜੀਤ ਬਖਸ਼ੀ ਵੱਲੋਂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨਵੰਬਰ ਦੇ ਅੱਧ ਵਿੱਚ ਜਾਰੀ ਕੀਤੇ ਜਾ ਰਹੇ ਇਸ ਕਾਵਿਕ ਸੰਗੀਤਕ ਰੂਪ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਪ੍ਰਭਾਵੀ ਅਤੇ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਜੀ ਚੌਹਾਨ ਅਤੇ 'ਕਾਵਿਆ ਫਿਲਮਜ਼' ਵੱਲੋਂ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਗੀਤਕ ਵੀਡੀਓ ਦੇ ਕੈਮਰਾਮੈਨ ਚਿਰਾਗ ਹਨ, ਜਿੰਨ੍ਹਾਂ ਵੱਲੋਂ ਇਸ ਨੂੰ ਸ਼ਾਨਦਾਰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।

ਇੱਥੇ ਜ਼ਿਕਰਯੋਗ ਹੈ ਕਿ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਕਈ ਨਵੇਂ ਆਯਾਮ ਕਾਇਮ ਕਰ ਚੁੱਕੇ ਬਾਕਮਾਲ ਗੀਤਕਾਰ ਸ਼ੰਮੀ ਜਲੰਧਰੀ ਵੱਲੋਂ ਲਿਖੇ ਕਈ ਫਿਲਮੀ ਗੀਤ ਲੋਕਪ੍ਰਿਯਤਾ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫਲ ਰਹੇ ਹਨ, ਜਿਸ ਵਿੱਚ 'ਜੱਟ ਜੇਮਜ਼ ਬਾਂਡ' ਦੇ ਗਾਣੇ ਵੀ ਸ਼ੁਮਾਰ ਰਹੇ ਹਨ, ਜਿੰਨ੍ਹਾਂ ਨੂੰ ਰਾਹਤ ਫ਼ਤਿਹ ਅਲੀ ਖਾਨ ਵਰਗੇ ਦਿੱਗਜ ਫਨਕਾਰ ਆਪਣੀਆਂ ਆਵਾਜ਼ਾਂ ਦੇ ਚੁੱਕੇ ਹਨ।

ABOUT THE AUTHOR

...view details