ਪੰਜਾਬ

punjab

ETV Bharat / entertainment

ਮਸ਼ਹੂਰ ਤਾਮਿਲ ਅਦਾਕਾਰਾ ਮੀਨਾ ਦੇ ਪਤੀ ਦਾ 48 ਸਾਲ ਦੀ ਉਮਰ 'ਚ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਸੋਗ - ਅਦਾਕਾਰਾ ਮੀਨਾ

ਮਸ਼ਹੂਰ ਤਾਮਿਲ ਅਦਾਕਾਰਾ ਦੇ ਪਤੀ ਦੀ 48 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਉਹ ਕੋਵਿਡ-19 ਦੀ ਲਪੇਟ 'ਚ ਆ ਗਿਆ ਸੀ।

ਮਸ਼ਹੂਰ ਤਾਮਿਲ ਅਦਾਕਾਰਾ ਮੀਨਾ ਦੇ ਪਤੀ ਦਾ 48 ਸਾਲ ਦੀ ਉਮਰ 'ਚ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਸੋਗ
ਮਸ਼ਹੂਰ ਤਾਮਿਲ ਅਦਾਕਾਰਾ ਮੀਨਾ ਦੇ ਪਤੀ ਦਾ 48 ਸਾਲ ਦੀ ਉਮਰ 'ਚ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਸੋਗ

By

Published : Jun 29, 2022, 12:39 PM IST

ਚੇਨਈ: ਮਸ਼ਹੂਰ ਤਾਮਿਲ ਅਦਾਕਾਰਾ ਮੀਨਾ ਦੇ ਪਤੀ ਵਿਦਿਆਸਾਗਰ ਦਾ ਮੰਗਲਵਾਰ ਰਾਤ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ 48 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਅਦਾਕਾਰਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਵਿਦਿਆਸਾਗਰ ਨੂੰ ਇਸ ਸਾਲ ਮਾਰਚ 'ਚ ਫੇਫੜਿਆਂ ਦੀ ਬੀਮਾਰੀ ਦਾ ਪਤਾ ਲੱਗਾ ਸੀ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਣਾ ਸੀ।

ਇਸ ਤੋਂ ਪਹਿਲਾਂ ਉਹ ਕੋਵਿਡ-19 ਦੀ ਲਪੇਟ 'ਚ ਆ ਗਿਆ ਸੀ ਪਰ ਉਹ ਇਸ ਤੋਂ ਉਭਰਨ 'ਚ ਕਾਮਯਾਬ ਰਿਹਾ। ਸੂਤਰਾਂ ਦੀ ਮੰਨੀਏ ਤਾਂ ਫੇਫੜਿਆਂ ਦੀ ਸਮੱਸਿਆ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਵਿਦਿਆਸਾਗਰ ਦੀ ਮੰਗਲਵਾਰ ਰਾਤ ਨੂੰ ਤਬੀਅਤ ਵਿਗੜ ਗਈ ਅਤੇ ਸ਼ਾਮ ਕਰੀਬ 7 ਵਜੇ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦਾ ਅੰਤਿਮ ਸੰਸਕਾਰ ਚੇਨਈ ਦੇ ਬੇਸੰਤ ਨਗਰ ਸ਼ਮਸ਼ਾਨਘਾਟ ਵਿੱਚ ਦੁਪਹਿਰ 2 ਵਜੇ ਕੀਤਾ ਜਾਣਾ ਹੈ। ਮੀਨਾ, ਜਿਸ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਸਿਨੇਮਾ ਵਿੱਚ ਵਿਆਪਕ ਤੌਰ 'ਤੇ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਅਦਾਕਾਰਾ ਮੋਹਨ ਲਾਲ ਦੀ 'ਦ੍ਰਿਸ਼ਯਮ' ਅਤੇ ਕਮਲ ਹਾਸਨ ਦੀ 'ਅਵੈ ਸ਼ਨਮੁਗੀ' ਸਮੇਤ ਕਈ ਆਲੋਚਨਾਤਮਕ ਤੌਰ 'ਤੇ ਮੰਨੇ-ਪ੍ਰਮੰਨੇ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ।

ਇਹ ਵੀ ਪੜ੍ਹੋ:ਸ਼ਾਹਿਦ ਕਪੂਰ ਨਾਲ ਡੈਬਿਊ ਕਰਨ ਵਾਲੀ ਇਸ ਅਦਾਕਾਰਾ ਨੂੰ ਹੋਈ ਇਹ ਖ਼ਤਰਨਾਕ ਬਿਮਾਰੀ, ਜਾਣ ਕੇ ਰਹਿ ਜਾਓਗੇ ਹੈਰਾਨ

ABOUT THE AUTHOR

...view details