ਚੰਡੀਗੜ੍ਹ: ਪੰਜਾਬੀ ਗਾਇਕ ਜਿੰਨ੍ਹਾਂ ਆਪਣੀ ਗਾਇਕੀ ਕਰਕੇ ਸੁਰਖ਼ੀਆਂ ਵਿੱਚ ਰਹਿੰਦੇ ਹਨ, ਉਹਨਾਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਇਸ ਦਾ ਤਾਜ਼ਾ ਉਦਾਹਰਣ ਪੰਜਾਬੀ ਗਾਇਕ ਪਰਮੀਸ਼ ਵਰਮਾ ਹਨ। ਜੀ ਹਾਂ...ਗਾਇਕ ਨੇ ਹਾਲ ਹੀ ਵਿੱਚ ਇੱਕ ਲਗਜ਼ਰੀ ਗੱਡੀ ਖਰੀਦੀ ਹੈ, ਜਿਸ ਕਾਰਨ ਗਾਇਕ ਇੱਕ ਵਾਰ ਵਿੱਚ ਲਾਈਟਮਲਾਈਟ ਵਿੱਚ ਆ ਗਏ ਹਨ। ਗਾਇਕ ਨੇ ਗੱਡੀ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਨਾਲ ਹੀ ਗੱਡੀ ਖਰੀਦਣ ਤੋਂ ਬਾਅਦ ਗੁਰੂਘਰ ਵਿੱਚ ਨਤਮਸਤਕ ਹੋਣ ਲਈ ਵੀ ਪਹੁੰਚੇ ਹਨ।
ਦਰਅਸਲ, ਗਾਇਕ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ, ਪੋਸਟ ਵਿੱਚ ਗਾਇਕ ਇੱਕ ਲਗਜ਼ਰੀ ਗੱਡੀ ਖਰੀਦ ਦੇ ਨਜ਼ਰ ਆ ਰਹੇ ਹਨ, ਵੀਡੀਓ ਵਿੱਚ ਇੱਕਲੇ ਗਾਇਕ ਹੀ ਨਹੀਂ ਸਗੋਂ ਉਹਨਾਂ ਦੇ ਛੋਟੇ ਭਰਾ ਵੀ ਨਜ਼ਰ ਆ ਰਹੇ ਹਨ, ਇਸ ਨਾਲ ਸੰਬੰਧੀ ਗਾਇਕ ਨੇ ਵੀਡੀਓ ਵੀ ਸਾਂਝੀ ਕੀਤੀ ਅਤੇ ਲਿਖਿਆ 'ਵਾਹਿਗੁਰੂ ਮੇਹਰ ਕਰੇ, ਰੱਬ ਸਭ ਦੇ ਸੁਪਨੇ ਪੂਰੇ ਕਰੇ। ਮਿਹਨਤਾਂ ਦਾ ਮੁੱਲ ਪੈਂਦਾ ਰਹੇ, ਮੇਰੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ'। ਹੁਣ ਇਸ ਪੋਸਟ ਉਤੇ ਪ੍ਰਸ਼ੰਸਕਾਂ ਤੋਂ ਇਲਾਵਾ ਕਈ ਸਿਤਾਰਿਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਧੀਰਜ ਕੁਮਾਰ ਨੇ ਲਿਖਿਆ 'ਮੁਬਾਰਕਬਾਦ ਦਿਲਾਂ। ਜੌਰਡਨ ਸੰਧੂ ਨੇ ਲਿਖਿਆ 'ਵਧਾਈਆਂ ਬਰੋ'। ਜੇਕਰ ਹੁਣ ਇਸ ਮਰਸਡੀਜ਼ ਦੀ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ 2 ਕਰੋੜ ਤੋਂ ਜਿਆਦਾ ਹੈ। ਤੁਹਾਨੂੰ ਦੱਸ ਦਈਏ ਕਿ ਗਾਇਕ ਪਰਮੀਸ਼ ਵਰਮਾ ਜੋ ਆਏ ਦਿਨ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਗਾਇਕ ਨੂੰ ਗੱਡੀਆਂ ਦਾ ਕਾਫੀ ਸ਼ੌਂਕ ਹੈ।