ਚੰਡੀਗੜ੍ਹ: ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਕਲੀ ਜੋਟਾ' (Kali Jotta release) ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ, ਜੀ ਹਾਂ... ਸਤਿੰਦਰ ਸਰਤਾਜ (Satinder Sartaaj upcoming film) ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਕਲੀ ਜੋਟਾ' ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਫਿਲਮ ਦੇ ਗੀਤ 'ਨਿਹਾਰ ਲੈਣਦੇ' ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਪੂਰਾ ਗੀਤ 4 ਜਨਵਰੀ ਨੂੰ ਰਿਲੀਜ਼ ਹੋ ਜਾਵੇਗਾ।
ਇਸ ਦਿਨ ਹੋਵੇਗੀ ਰਿਲੀਜ਼:ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਪ੍ਰਸ਼ੰਸਕਾਂ ਨੂੰ ਕਾਫ਼ੀ ਸਮੇਂ ਤੋਂ ਉਡੀਕ ਹੈ, ਫਿਲਮ ਦੀ ਰਿਲੀਜ਼ ਡੇਟ (Kali Jotta release) ਕਈ ਵਾਰ ਬਦਲੀ ਗਈ ਅਤੇ ਹੁਣ ਨੀਰੂ ਬਾਜਵਾ ਨੇ ਖੁਦ ਸ਼ੋਸਲ ਮੀਡੀਆ ਉਤੇ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ, ਫਿਲਮ 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਫਿਲਮ ਦਾ ਇੱਕ ਹੋਰ ਪੋਸਟਰ ਵੀ ਸਾਂਝਾ ਕੀਤਾ ਹੈ।
ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਉਤੇ ਫਿਲਮ ਦੇ ਇੱਕ ਗੀਤ ਦਾ ਟੀਜ਼ਰ ਸਾਂਝਾ ਕੀਤਾ ਅਤੇ ਲਿਖਿਆ 'ਫਿਲਮ ਕਾਲੀ ਜੋਟਾ ਦੇ ਨਿਹਾਰ ਲੈਣ ਦੇ ਦਾ ਮਨਮੋਹਕ ਟੀਜ਼ਰ ਦੇਖੋ! ਗੀਤ 4 ਜਨਵਰੀ ਨੂੰ ਆਉਟ ਹੋਵੇਗਾ।'