ਹੈਦਰਾਬਾਦ: ਬਾਲੀਵੁੱਡ ਦੇ ਦਮਦਾਰ ਅਦਾਕਾਰ ਸੰਜੇ ਦੱਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਥ੍ਰੀ ਡਾਈਮੇਂਸ਼ਨ ਦੇ ਬੈਨਰ ਹੇਠ ਡਰਾਉਣੀ-ਕਾਮੇਡੀ ਫਿਲਮ 'ਦ ਵਰਜਿਨ ਟ੍ਰੀ' ਦਾ ਐਲਾਨ ਕੀਤਾ ਹੈ। ਸੰਜੇ ਦੱਤ ਨੇ ਫਿਲਮ ਦਾ ਟੀਜ਼ਰ (ਮੋਸ਼ਨ ਪੋਸਟਰ) ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜੋ ਕਾਫੀ ਡਰਾਉਣਾ ਹੈ। ਵੱਡੀ ਖਬਰ ਇਹ ਹੈ ਕਿ ਇਸ ਫਿਲਮ 'ਚ ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਅਤੇ ਮੌਨੀ ਰਾਏ ਵੀ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਅੱਜ ਯਾਨੀ 1 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਸੰਜੇ ਦੱਤ ਨੇ ਇਕ ਪੋਸਟ ਰਾਹੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਇਹ ਪਲਕ ਤਿਵਾਰੀ ਦੀ ਦੂਜੀ ਬਾਲੀਵੁੱਡ ਫਿਲਮ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਉਸ ਨੂੰ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਕਾਸਟ ਕਰ ਚੁੱਕੇ ਹਨ।
ਸੰਜੇ ਦੱਤ ਦੀ ਭੂਤ ਫਿਲਮ:ਸੰਜੇ ਦੱਤ ਵਲੋਂ ਟੀਜ਼ਰ ਦੇ ਰੂਪ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹਾਰਰ-ਕਾਮੇਡੀ ਫਿਲਮ 'ਦਿ ਵਰਜਿਨ ਟ੍ਰੀ' ਦਾ ਮੋਸ਼ਨ ਪੋਸਟਰ ਕਾਫੀ ਹੌਟ ਹੈ। ਟੀਜ਼ਰ ਦੀ ਸ਼ੁਰੂਆਤ ਕੰਧ 'ਤੇ ਲਿਖੀ ਇਕ ਲਾਈਨ ਨਾਲ ਹੁੰਦੀ ਹੈ, ਜਿਸ 'ਚ ਲਿਖਿਆ ਹੈ, ਜ਼ਿੰਦਗੀ ਹੋਵੇ ਜਾਂ ਮੌਤ, ਪਿਆਰ ਦੀ ਜਿੱਤ ਹੋਵੇਗੀ।
ਇਸ ਤੋਂ ਬਾਅਦ ਫਿਲਮ ਦੀ ਸਟਾਰਕਾਸਟ ਦੇ ਨਾਂ ਸਾਹਮਣੇ ਆਉਂਦੇ ਹਨ, ਜਿਸ 'ਚ ਪਹਿਲਾਂ ਐਕਟਰ ਸੰਨੀ ਸਿੰਘ ਫਿਰ ਮੌਨੀ ਰਾਏ ਅਤੇ ਪਲਕ ਤਿਵਾਰੀ, ਨਿਕ ਅਤੇ ਆਸਿਫ ਖਾਨ ਦੇ ਨਾਂ ਸ਼ਾਮਲ ਹਨ। ਇਸ ਫਿਲਮ ਨੂੰ ਸੰਜੇ ਦੱਤ ਅਤੇ ਦੀਪਕ ਮੁਕੂਟ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਿਧਾਂਤ ਸਚਦੇਵ ਕਰ ਰਹੇ ਹਨ।