ਹੈਦਰਾਬਾਦ:ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਈ ਪੱਲਵੀ ਦੇ ਇਕ ਬਿਆਨ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਅਦਾਕਾਰਾ ਨੇ ਫਿਲਮ 'ਦਿ ਕਸ਼ਮੀਰ ਫਾਈਲਜ਼' 'ਚ ਦਿਖਾਏ ਗਏ ਕਸ਼ਮੀਰੀ ਪੰਡਤਾਂ ਦੇ ਕੂਚ ਦੀ ਤੁਲਨਾ ਇਕ ਘਟਨਾ ਨਾਲ ਕੀਤੀ ਹੈ, ਜਿਸ ਤੋਂ ਬਾਅਦ ਅਦਾਕਾਰਾ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ। ਸਾਈ ਨੇ ਇਹ ਬਿਆਨ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਦਿੱਤਾ ਹੈ। ਆਓ ਜਾਣਦੇ ਹਾਂ ਕਰੋੜਾਂ ਰੁਪਏ ਦੇ ਬਿਊਟੀ ਪ੍ਰੋਡਕਟ ਦੇ ਇਸ਼ਤਿਹਾਰ ਨੂੰ ਠੁਕਰਾਉਣ ਵਾਲੀ ਇਸ ਅਦਾਕਾਰਾ ਨੇ ਕੀ ਕਿਹਾ...
ਸਾਈ ਪੱਲਵੀ ਨੇ ਇਕ ਇੰਟਰਵਿਊ 'ਚ ਕਿਹਾ ਹੈ, 'ਫਿਲਮ 'ਦਿ ਕਸ਼ਮੀਰ ਫਾਈਲਜ਼' 'ਚ ਦੇਖਿਆ ਗਿਆ ਹੈ ਕਿ ਉਸ ਸਮੇਂ ਕਸ਼ਮੀਰੀ ਪੰਡਤਾਂ ਨੂੰ ਕਿਵੇਂ ਮਾਰਿਆ ਗਿਆ ਸੀ। ਜੇਕਰ ਤੁਸੀਂ ਇਸ ਮੁੱਦੇ ਨੂੰ ਧਾਰਮਿਕ ਟਕਰਾਅ ਦੇ ਰੂਪ ਵਿੱਚ ਦੇਖ ਰਹੇ ਹੋ ਤਾਂ ਹਾਲ ਹੀ ਵਿੱਚ ਇੱਕ ਘਟਨਾ ਵਾਪਰੀ ਹੈ, ਜਿੱਥੇ ਇੱਕ ਗਊ ਨੂੰ ਲੈ ਕੇ ਜਾ ਰਹੇ ਇੱਕ ਮੁਸਲਿਮ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਅਤੇ ਜ਼ਬਰਦਸਤੀ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ ਗਿਆ। ਇਸ ਲਈ ਇਨ੍ਹਾਂ ਦੋਹਾਂ ਘਟਨਾਵਾਂ ਵਿਚ ਕੀ ਫ਼ਰਕ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਸਾਈ ਪੱਲਵੀ ਦੇ ਬਿਆਨ 'ਤੇ ਯੂਜ਼ਰਸ ਦੀਆਂ ਮਿਲੀ-ਜੁਲੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਯੂਜ਼ਰਸ ਨੇ ਉਸ ਦੇ ਹੌਂਸਲੇ ਦੀ ਤਾਰੀਫ ਕੀਤੀ ਹੈ ਤਾਂ ਕੁਝ ਨੇ ਅਦਾਕਾਰਾ 'ਤੇ ਨਿਸ਼ਾਨਾ ਸਾਧਿਆ ਹੈ।