ਪੰਜਾਬ

punjab

ETV Bharat / entertainment

RRKPK Collection Day 5: ਰਿਲੀਜ਼ ਦੇ ਚਾਰ ਦਿਨ ਬਾਅਦ ਬਾਕਸ ਆਫ਼ਿਸ 'ਤੇ ਹੌਲੀ ਹੋਈ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਸਪੀਡ, ਜਾਣੋ ਫਿਲਮ ਦਾ ਕੁੱਲ ਕਲੈਕਸ਼ਨ

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਸਿਨੇਮਾਘਰਾਂ 'ਚ ਲਗਾਤਾਰ ਧਮਾਲ ਮਚਾ ਰਹੀ ਹੈ। ਫਿਲਮ ਨੇ ਚਾਰ ਦਿਨਾਂ ਵਿੱਚ ਹੀ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਫਿਲਮ ਦੇ ਪੰਜਵੇ ਦਿਨ ਦਾ ਬਾਕਸ ਆਫ਼ਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ।

RRKPK Collection Day 5
RRKPK Collection Day 5

By

Published : Aug 2, 2023, 10:38 AM IST

ਮੁੰਬਈ:ਨਿਰਦੇਸ਼ਕ ਕਰਨ ਜੌਹਰ ਦੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਫਿਲਮ ਨੇ ਚਾਰ ਦਿਨਾਂ ਵਿੱਚ ਹੀ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ 11.20 ਕਰੋੜ ਰੁਪਏ ਨਾਲ ਓਪਨਿੰਗ ਕੀਤੀ ਸੀ। ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਪੰਜਵੇ ਦਿਨ ਦੇ ਬਾਕਸ ਆਫ਼ਿਸ ਕਲੈਕਸ਼ਨ ਦੀ ਰਿਪੋਰਟ ਸਾਹਮਣੇ ਆ ਗਈ ਹੈ। ਦੂਜੇ ਪਾਸੇ ਖਬਰ ਹੈ ਕਿ ਮੇਕਰਸ ਇਸ ਫਿਲਮ ਦਾ ਸੀਕਵਲ ਬਣਾਉਣ 'ਤੇ ਵਿਚਾਰ ਕਰ ਰਹੇ ਹਨ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਕੁੱਲ ਕਲੈਕਸ਼ਨ: ਵੀਕਐਂਡ ਵਿੱਚ ਸ਼ਾਨਦਾਰ ਕਮਾਈ ਕਰਨ ਤੋਂ ਬਾਅਦ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ ਰਿਲੀਜ਼ ਦੇ ਪੰਜਵੇ ਦਿਨ ਵੀ ਆਪਣੀ ਪਕੜ ਬਣਾਏ ਰੱਖੀ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 11.1 ਕਰੋੜ ਰੁਪਏ ਅਤੇ ਦੂਸਰੇ ਦਿਨ 16.5 ਕਰੋੜ ਰੁਪਏ ਦੀ ਕਮਾਈ ਕੀਤੀ। ਜਦਕਿ ਤੀਸਰੇ ਦਿਨ ਫਿਲਮ ਨੇ 18.75 ਕਰੋੜ ਰੁਪਏ ਕਮਾਈ ਕੀਤੀ ਅਤੇ ਚੌਥੇ ਦਿਨ ਫਿਲਮ ਨੇ 7.50 ਕਰੋੜ ਕਮਾਈ ਕਰਦੇ ਹੋਏ 50 ਕਰੋੜ ਦਾ ਅੰਕੜਾ ਪਾਰ ਕਰ ਲਿਆ। ਮੀਡੀਆ ਰਿਪੋਰਟ ਅਨੁਸਾਰ, ਫਿਲਮ ਨੇ ਰਿਲੀਜ਼ ਦੇ ਪੰਜਵੇ ਦਿਨ ਲਗਭਗ 7 ਕਰੋੜ ਦਾ ਕਲੈਕਸ਼ਨ ਕੀਤਾ। ਜਿਸ ਤੋਂ ਬਾਅਦ ਭਾਰਤੀ ਬਾਕਸ ਆਫ਼ਿਸ 'ਤੇ ਫਿਲਮ ਦਾ ਕੁੱਲ ਕਲੈਕਸ਼ਨ ਕਰੀਬ 59.92 ਕਰੋੜ ਰੁਪਏ ਹੋ ਗਿਆ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਦਾ ਬਜਟ: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਣਾਉਣ ਵਿੱਚ ਕੁੱਲ 160 ਕਰੋੜ ਰੁਪਏ ਲੱਗੇ ਹਨ। ਫਿਲਮ ਵਿੱਚ ਆਲੀਆ ਭੱਟ ਅਤੇ ਰਣਵੀਰ ਸਿੰਘ ਤੋਂ ਇਲਾਵਾ ਜਯਾ ਬਚਨ, ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਵੀ ਹੈ। ਕਰਨ ਜੌਹਰ ਦੀ ਇਹ ਫਿਲਮ ਵਲਡਵਾਈਡ 'ਤੇ 100 ਕਰੋੜ ਰੁਪਏ ਦਾ ਵਪਾਰ ਕਰ ਚੁੱਕੀ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ: ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।


ABOUT THE AUTHOR

...view details