ਮੁੰਬਈ: RRR ਅਤੇ Thor ਫੇਮ ਅਦਾਕਾਰ ਰੇ ਸਟੀਵਨਸਨ ਬਾਰੇ ਦੁਖਦ ਖ਼ਬਰ ਆਈ ਹੈ। ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਭਾਰਤ ਅਤੇ ਵਿਦੇਸ਼ ਦੀ ਫਿਲਮ ਜਗਤ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਅਦਾਕਾਰ ਦੀ ਮੌਤ 21 ਮਈ ਨੂੰ ਇਟਲੀ ਦੇ ਅੰਨਾ ਰਿਜੋਲੀ ਹਸਪਤਾਲ ਵਿੱਚ ਹੋਈ ਸੀ। ਆਪਣੇ 59ਵੇਂ ਜਨਮਦਿਨ ਤੋਂ ਸਿਰਫ਼ 4 ਦਿਨ ਪਹਿਲਾਂ ਅਦਾਕਾਰ ਦਾ ਦੇਹਾਂਤ ਹੋ ਗਿਆ। ਇਸ ਦੁਖਦ ਖ਼ਬਰ ਕਾਰਨ ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਆਸਕਰ ਜੇਤੂ ਫਿਲਮ ਆਰਆਰਆਰ ਦੇ ਨਿਰਦੇਸ਼ਕ ਰਾਜਾਮੌਲੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਇਸ ਦੇ ਨਾਲ ਹੀ ਹਾਲੀਵੁੱਡ ਫਿਲਮ ਨਿਰਮਾਤਾ ਅਤੇ ਅਦਾਕਾਰ ਜੇਮਸ ਗਨ ਨੇ ਵੀ ਅਦਾਕਾਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। RRR ਵਰਗੀ ਜ਼ਬਰਦਸਤ ਫਿਲਮ ਬਣਾਉਣ ਵਾਲੇ ਦੱਖਣੀ ਫਿਲਮ ਇੰਡਸਟਰੀ ਦੇ ਨਿਰਦੇਸ਼ਕ ਐਸ ਐਸ ਰਾਜਾਮੌਲੀ ਨੂੰ ਹਾਲੀਵੁੱਡ ਅਦਾਕਾਰ ਰੇ ਦੇ ਦੇਹਾਂਤ ਨਾਲ ਸਦਮਾ ਲੱਗਾ ਹੈ। ਰਾਜਾਮੌਲੀ ਨੇ ਰੇ ਨਾਲ ਆਪਣੀ ਇਕ ਸ਼ਾਨਦਾਰ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜਤਾਇਆ ਹੈ।
- Karan Kundrra: ਤੇਜਸਵੀ ਪ੍ਰਕਾਸ਼ ਨਾਲ ਬ੍ਰੇਕਅੱਪ ਦੀਆਂ ਖਬਰਾਂ 'ਤੇ ਕਰਨ ਕੁੰਦਰਾ ਨੇ ਦਿੱਤਾ ਇਹ ਜੁਆਬ
- Cannes 2023: ਰੈੱਡ ਕਾਰਪੇਟ 'ਤੇ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾਉਂਦੀ ਨਜ਼ਰ ਆਏਗੀ ਮੌਨੀ ਰਾਏ, ਜਲਦ ਹੀ ਕਾਨਸ 'ਚ ਕਰੇਗੀ ਡੈਬਿਊ
- Parineeti Chopra Raghav Chadha: ਮੰਗਣੀ ਵਾਲੇ ਦਿਨ ਰੋ ਪਈ ਸੀ ਪਰਿਣੀਤੀ ਚੋਪੜਾ, ਮੰਗੇਤਰ ਰਾਘਵ ਚੱਢਾ ਨਾਲ ਸਾਹਮਣੇ ਆਈਆਂ ਹਰ ਪਲ ਦੀਆਂ ਤਸਵੀਰਾਂ