ਮੁੰਬਈ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਉਦੈਪੁਰ ਦੇ ਲੀਲਾ ਪੈਲੇਸ 'ਚ ਆਪ ਨੇਤਾ ਰਾਘਵ ਚੱਢਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਚੂੜਾ, ਹਲਦੀ ਅਤੇ ਸੰਗੀਤ ਤੋਂ ਬਾਅਦ ਅਦਾਕਾਰਾ ਦੀ ਅੱਜ ਸ਼ਾਮ ਨੂੰ ਵਿਦਾਈ ਹੋਣ ਵਾਲੀ ਹੈ। ਕਈ ਮਸ਼ਹੂਰ ਸਿਤਾਰੇ ਵਿਆਹ 'ਚ ਸ਼ਾਮਲ ਹੋਣ ਲਈ ਲੀਲਾ ਪੈਲੇਸ ਪਹੁੰਚ ਚੁੱਕੇ ਹਨ। ਅਜਿਹੇ 'ਚ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਇਸ ਵਿਆਹ 'ਚ ਸ਼ਾਮਲ ਹੋਵੇਗੀ। ਪਰ ਹੁਣ ਸਾਨੀਆ ਮਿਰਜ਼ਾ ਨੇ ਪਰਿਣੀਤੀ ਚੋਪੜਾ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਭੇਜੀਆ ਹਨ।
ਪਰਿਣੀਤੀ ਚੋਪੜਾ ਦੇ ਵਿਆਹ 'ਚ ਜਾਵੇਗੀ ਸਾਨੀਆ ਮਿਰਜ਼ਾ: ਸਾਨੀਆ ਮਿਰਜ਼ਾ ਨੇ 23 ਸਤੰਬਰ ਦੀ ਰਾਤ ਨੂੰ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਪਰਿਣੀਤੀ ਚੋਪੜਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ। ਜਿਸ 'ਚ ਉਨ੍ਹਾਂ ਨੇ ਪਰਿਣੀਤੀ ਨੂੰ ਫੜਿਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਕੇ ਸਾਨੀਆ ਮਿਰਜ਼ਾ ਨੇ ਲਿਖਿਆ," ਬਿਊਟੀਫੁੱਲ ਗਰਲ ਨੂੰ ਸ਼ੁੱਭਕਾਮਨਾਵਾਂ ਅਤੇ ਤੁਹਾਨੂੰ ਜਾਦੂ ਦੀ ਜੱਫੀ ਦੇਣ ਦੀ ਮੇਰੀ ਵਾਰੀ, ਪਰਿਣੀਤੀ ਚੋਪੜਾ। ਇਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਨੀਆ ਮਿਰਜ਼ਾ ਵਿਆਹ 'ਚ ਸ਼ਾਮਲ ਹੋਵੇਗੀ।