ਈਟੀਵੀ ਭਾਰਤ ਡੈਸਕ:ਪੰਜਾਬੀ ਸਿਨੇਮਾ ਜਗਤ ਵਿੱਚ ਸਮਾਜਿਕ ਮੁੱਦਿਆਂ ਨਾਲ ਸਬੰਧਤ ਫਿਲਮਾਂ ਬੇਸ਼ੱਕ ਘੱਟ ਹੀ ਬਣਦੀਆਂ ਹਨ। ਪਰ ਜੇਕਰ ਅਜਿਹੀ ਕੋਈ ਫਿਲਮ ਆਉਦੀ ਹੈ ਤਾਂ ਪੰਜਾਬੀ ਉਸ ਨੂੰ ਬਹੁਤ ਤਵੱਜੋ ਦਿੰਦੇ ਹਨ। ਜਿਵੇ ਪਿਛਲੇ ਦਿਨ ਹੀ ਆਈ ਕਲੀ ਜੋਟਾ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਸ ਤਰ੍ਹਾਂ ਹੀ ਔਰਤਾਂ ਦੇ ਮੁੱਦਿਆਂ ਨਾਲ ਸਬੰਧਤ ਫਿਲਮ ਆ ਰਹੀ ਹੈ।
ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਮਹਿਲਾ ਦਿਵਸ 2023 ਦੇ ਮੌਕੇ 'ਤੇ ਸਿਨੇਮਾ ਘਰਾਂ ਵਿੱਚ ਆ ਰਹੀ ਹੈ। ਇਸ ਫਿਲਮ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਹੀ ਆਇਆ ਹੈ। ਜਿਸ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ।
ਨਿੰਜਾ ਵੱਲੋਂ ਫਿਲਮ ਦੀ ਤਾਰੀਫ: ਸਿਰਫ਼ ਦਰਸ਼ਕ ਜਾਂ ਆਲੋਚਕ ਹੀ ਨਹੀਂ ਬਲਕਿ ਪੰਜਾਬੀ ਮਨੋਰੰਜਨ ਜਗਤ ਦੇ ਲੋਕ ਵੀ ਫ਼ਿਲਮ ਦੀ ਸ਼ਲਾਘਾ ਕਰ ਰਹੇ ਹਨ। ਹਾਲ ਹੀ ਵਿੱਚ, ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਫਿਲਮ ਦੀ ਪ੍ਰਸ਼ੰਸਾ ਕੀਤੀ ਹੈ। ਫਿਲਮ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਆਪਣੀ ਫੈਨਜ ਦੇ ਨਾਲ ਇਕ ਨੋਟ ਸਾਂਝਾ ਕੀਤਾ ਹੈ।
ਔਰਤਾਂ ਦੇ ਅਧਿਕਾਰਾਂ ਦੀ ਗੱਲ: ਨਿੰਜਾ ਨੇ ਫਿਲਮ ਦੇ ਟ੍ਰੇਲਰ ਤੋਂ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ ਕਿ ਫਿਲਮ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਹੈ, ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਉਨ੍ਹਾਂ ਦੀ ਲੜਾਈ ਦੀ ਕਹਾਣੀ ਦੱਸਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਹਿਲਾ ਦਿਵਸ 'ਤੇ ਭਾਵ 8 ਮਾਰਚ ਨੂੰ ਸਾਰਿਆਂ ਨੂੰ ਆਪਣੇ ਪਰਿਵਾਰ ਨਾਲ ਇਹ ਫਿਲਮ ਦੇਖਣੀ ਚਾਹੀਦੀ ਹੈ।
ਇਹ ਹੈ ਨਿੰਜਾ ਦੀ ਪੋਸਟ:“ਕੁੜੀਆਂ ਦੇ ਹੱਕ ਤੇ ਸੱਚਾਈ ਦੀ ਲੜਾਈ ਨੂੰ ਦੇਖਾਂ ਵਾਲੀ ਬੋਹਤ ਸੋਹਣੀ ਫਿਲਮ ਆ ਰਹੀ ਹੈ -ਮਿਤਰਾਂ ਦਾ ਨਾ ਚੱਲਦਾ। ਕੀ ਮਹਿਲਾ ਦਿਵਸ 8 ਮਾਰਚ ਨੂ ਅਪਣੀ ਪਰਿਵਾਰ ਨਾਲ ਜਾਕੇ ਜ਼ਰੂਰ ਵੇਖੋ ਆਪੇ ਨੇਡਲੇ ਸਿਨੇਮਾ ਵਿਚਾਰ ਹੈ। @iampankajbatra @gippygrewal @taniazworld" ਨਿੰਜਾ ਨੇ ਲਿਖਿਆ ਕੁੜੀਆਂ ਦੇ ਹੱਕ ਤੇ ਸੱਚਾਈ ਦੀ ਲੜਾਈ ਨੂੰ ਦਿਖਾਉਦੀ ਵਾਲੀ ਬਹੁਤ ਸੋਹਣੀ ਫਿਲਮ ਆ ਰਹੀ ਹੈ। 'ਮਿੱਤਰਾਂ ਦਾ ਨਾਂ ਚੱਲਦਾ' 8 ਮਾਰਚ ਨੂੰ ਆਪਣੇ ਪਰਿਵਾਰ ਨਾਲ ਜਾ ਕੇ ਜਰੂਰ ਦੇਖੋ ਆਪਣੇ ਨਿਜ਼ਦੀਕੀ ਸਿਨੇਮਾ ਘਰਾਂ ਵਿੱਚ ਇਸ ਤੋਂ ਬਾਅਦ ਨਿੰਜਾ ਨੇ ਫਿਲਮ ਦੇ ਕਲਾਕਾਰਾਂ ਨੂੰ ਪੋਸਟ ਟੈਗ ਕੀਤੀ ਹੈ।
ਫਿਲਮ ਦੀ ਕਹਾਣੀ ਬਾਰੇ:ਪੰਕਜ ਬੱਤਰਾ ਦੁਆਰਾ ਨਿਰਦੇਸ਼ਤ, 'ਮਿੱਤਰਾਂ ਦਾ ਨਾਂ ਚੱਲਦਾ' ਚਾਰ ਔਰਤਾਂ ਦੀ ਕਹਾਣੀ ਹੈ ਜਿਨ੍ਹਾਂ 'ਤੇ ਕਤਲ ਦਾ ਗਲਤ ਦੋਸ਼ ਲਗਾਇਆ ਜਾਂਦਾ ਹੈ, ਅਤੇ ਇੱਕ ਲੜਕਾ ਜੋ ਉਨ੍ਹਾਂ ਦੇ ਬਚਾਅ ਲਈ ਖੜ੍ਹਾ ਹੁੰਦਾ ਹੈ। ਇਹ 8 ਮਾਰਚ 2023 ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:-3 Years of Sufna movie: ਪੰਜਾਬੀ ਫਿਲਮਾਂ ਦੇ ਨਿਰਦੇਸਕ ਨੇ 'ਸੁਫਨਾ' ਨੂੰ ਕਿਹਾ ਸਭ ਤੋਂ ਕਾਬਿਲ ਬੱਚਾ, ਜਾਣੋ ਕਾਰਨ