ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬੇਹਤਰੀਨ ਲੇਖਕ ਵਜੋਂ ਜਾਣੇ ਜਾਂਦੇ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਨ੍ਹਾਂ ਦੀ ਦੂਸਰੀ ਫਿਲਮ ‘ਸੰਗਰਾਂਦ’ ਦੀ ਸ਼ੂਟਿੰਗ ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿਚ ਸੰਪੂਰਨ ਕਰ ਲਈ ਗਈ ਹੈ, ਜਿਸ ਵਿਚ ਅਦਾਕਾਰ ਗੈਵੀ ਚਾਹਲ ਬਿਲਕੁਲ ਅਲਹਦਾ ਅਤੇ ਸਿੱਖ ਕਿਰਦਾਰ ਵਿਚ ਨਜ਼ਰ ਆਉਣਗੇ।
ਪੰਜਾਬੀ ਫਿਲਮ ਇੰਡਸਟਰੀ ਵਿਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਬਤੌਰ ਲੇਖਕ ਸ਼ਾਨਦਾਰ ਅਤੇ ਹਿੱਟ ਫਿਲਮਾਂ ਦੀ ਸਿਰਜਨਾਂ ਕਰਨ ਵਿਚ ਸਫ਼ਲ ਰਹੇ ਹਨ ਇਹ ਬਾਕਮਾਲ ਲੇਖਕ, ਜਿੰਨ੍ਹਾਂ ਵੱਲੋਂ ਲਿਖੀਆਂ ਹਾਲੀਆਂ ਫਿਲਮਾਂ ਵਿਚ 'ਰੁਪਿੰਦਰ ਗਾਂਧੀ 2', 'ਡਾਕੂਆਂ ਦਾ ਮੁੰਡਾ', 'ਜਿੰਦੜ੍ਹੀ', 'ਡੀਐਸਪੀ ਦੇਵ', 'ਬਲੈਕੀਆਂ', 'ਸ਼ਰੀਕ 2', 'ਸਿੱਧੂ ਆਫ਼ ਸਾਊਥਾਲ' ਆਦਿ ਸ਼ਾਮਿਲ ਰਹੀਆਂ ਹਨ।
'ਸੰਗਰਾਂਦ' ਦੀ ਸ਼ੂਟਿੰਗ ਦੌਰਾਨ ਫੋਟੋ ਇਸ ਤੋਂ ਇਲਾਵਾ ਲੇਖਕ ਦੇ ਤੌਰ ਹੀ ਉਨਾਂ ਦੀਆਂ ਆਉਣ ਵਾਲੀਆਂ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿਚ ਦੇਵ ਖਰੌੜ ਸਟਾਰਰ ‘ਬਲੈਕੀਆਂ 2’ ਅਤੇ ‘ਪਨੋਰਮਾ ਸਟੂਡਿਓ’ ਦੀ ਬਿਗ ਸੈਟਅੱਪ ਹਿੰਦੀ ਫਿਲਮ ‘ਨੂਰਾਨੀ ਚਿਹਰਾ’ ਸ਼ਾਮਿਲ ਹੈ, ਜਿਸ ਵਿਚ ਨਵਾਜ਼ੂਦੀਨ ਸਿੱਦਿਕੀ ਅਤੇ ਨੂਪੁਰ ਸੈਨਨ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।
ਪੰਜਾਬੀ ਫਿਲਮ 'ਸੰਗਰਾਂਦ' ਦੀ ਸ਼ੂਟਿੰਗ ਦੌਰਾਨ ਫੋਟੋ ਬਠਿੰਡਾ ਦੇ ਲਾਗਲੇ ਵੱਖ-ਵੱਖ ਪਿੰਡ ਜਿਵੇਂ ਭੂੰਦੜ੍ਹ, ਭਾਗੀ ਬਾਂਦਰ, ਲਾਲੇਆਣਾ, ਤਲਵੰਡੀ ਸਾਬੋ, ਜੈਤੋ ਆਦਿ ਵਿਖੇ ਮੁਕੰਮਲ ਕੀਤੀ ਗਈ ਉਕਤ ਫਿਲਮ ਵਿਚ ਗੈਵੀ ਚਾਹਲ ਅਤੇ ਸ਼ਰਨ ਕੌਰ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਨੀਟੂ ਪੰਧੇਰ, ਸਤਵੰਤ ਕੌਰ, ਪੂਨਮ ਸੋਹਲ, ਜਪਨਜੋਤ ਕੌਰ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਇਸ ਫਿਲਮ ਵਿਚ ਅਹਿਮ ਕਿਰਦਾਰਾਂ ਵਿਚ ਨਜ਼ਰੀ ਆਉਣਗੇ।
ਪੰਜਾਬੀ ਫਿਲਮ 'ਸੰਗਰਾਂਦ' ਦੀ ਸ਼ੂਟਿੰਗ ਦੌਰਾਨ ਫੋਟੋ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੀ ਕਹਾਣੀ ਪਰਿਵਾਰਿਕ-ਡਰਾਮਾ ਪਰਸਥਿਤੀਆਂ ਦੁਆਲੇ ਬੁਣੀ ਗਈ ਹੈ, ਜਿਸ ਵਿਚ ਗੈਵੀ ਚਾਹਲ ਆਪਣੀਆਂ ਹੁਣ ਤੱਕ ਦੀਆਂ ਫਿਲਮਾਂ ਵਿਚ ਨਿਭਾਏ ਕਿਰਦਾਰਾਂ ਨਾਲੋਂ ਇਕਦਮ ਅਲਹਦਾ ਅਤੇ ਸਿੱਖ ਕਿਰਦਾਰ ਵਿਚ ਵਿਖਾਈ ਦੇਣਗੇ, ਜਿੰਨ੍ਹਾਂ ਵੱਲੋਂ ਇਸ ਫਿਲਮ ਵਿਚਲੀ ਭੂਮਿਕਾ ਨੂੰ ਸੱਚਾ ਅਮਲੀਜਾਮਾ ਪਹਿਨਾਉਣ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ।
ਪੰਜਾਬੀ ਫਿਲਮ 'ਸੰਗਰਾਂਦ' ਦੀ ਸ਼ੂਟਿੰਗ ਦੌਰਾਨ ਫੋਟੋ ਫਿਲਮ ਨੂੰ ਬੇਹਤਰੀਨ ਮੁਹਾਂਦਰਾ ਦੇਣ ਲਈ ਆਪਣੀ ਟੀਮ ਸਮੇਤ ਦਿਨ-ਰਾਤ ਇਕ ਕਰ ਰਹੇ ਲੇਖਕ-ਨਿਰਦੇਸ਼ਕ ਇੰਦਰਪਾਲ ਸਿੰਘ ਅਨੁਸਾਰ ਉਨਾਂ ਦੀ ਇਹ ਨਵੀਂ ਫਿਲਮ ਕਹਾਣੀਸਾਰ ਨੂੰ ਲੈ ਕੇ ਉਨਾਂ ਦੇ ਦਿਲ ਦੇ ਕਾਫ਼ੀ ਕਰੀਬ ਹੈ, ਜਿਸ ਨੂੰ ਉਹ ਕਾਫ਼ੀ ਦੇਰ ਤੋਂ ਬਣਾਉਣਾ ਚਾਹੁੰਦੇ ਸਨ, ਪਰ ਲੇਖਕ ਦੇ ਤੌਰ 'ਤੇ ਪਹਿਲੇ ਕਮਿਟਮੈਂਟਸ ਦੇ ਚੱਲਦਿਆਂ ਅਜਿਹਾ ਜਲਦੀ ਸੰਭਵ ਨਹੀਂ ਹੋ ਪਾਇਆ।
ਪੰਜਾਬੀ ਸਿਨੇਮਾ ਨੂੰ ਕੰਟੈਂਟ ਪੱਖੋਂ ਨਵੀਆਂ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਇਸ ਪ੍ਰਤਿਭਾਸ਼ਾਲੀ ਲੇਖਕ ਵੱਲੋਂ ਨਿਰਦੇਸ਼ਕ ਦੇ ਤੌਰ 'ਤੇ ਬਣਾਈ ਉਨ੍ਹਾਂ ਦੀ ਦੇਵ ਖਰੌੜ ਸਟਾਰਰ ਪਲੇਠੀ ਫਿਲਮ ‘ਜਖ਼ਮੀ’ ਨੂੰ ਦਰਸ਼ਕਾਂ ਅਤੇ ਕੁਝ ਚੰਗੇਰ੍ਹਾਂ ਵੇਖਣ ਦੀ ਖ਼ਵਾਹਿਸ਼ ਰੱਖਦੇ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਲੇਖਕ ਦੇ ਤੌਰ 'ਤੇ ਉਨ੍ਹਾਂ ਦੁਆਰਾ ਕੀਤੀਆਂ ਫਿਲਮਾਂ ਵੀ ਪੰਜਾਬੀ ਸਿਨੇਮਾਂ ਦੀਆਂ ਸਫ਼ਲ ਫਿਲਮਾਂ ਵਿਚ ਆਪਣਾ ਨਾਂ ਦਰਜ ਕਰਵਾਉਣ ਵਿਚ ਕਾਮਯਾਬ ਰਹੀਆਂ ਹਨ।