ਚੰਡੀਗੜ੍ਹ:ਹਾਸਾ ਨਾ ਸਿਰਫ਼ ਮਾਹੌਲ ਨੂੰ ਬਿਹਤਰ ਬਣਾਉਂਦਾ ਹੈ ਸਗੋਂ ਇਹ ਸਰੀਰਕ ਅਤੇ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਾਸਾ ਲਗਾਤਾਰ ਸਕਾਰਾਤਮਕ ਹਾਰਮੋਨ ਛੱਡਦਾ ਹੈ। ਇਸ ਨਾਲ ਬੀਪੀ ਵੀ ਘੱਟ ਹੁੰਦਾ ਹੈ। ਹਾਸਾ ਸਰੀਰ ਦੇ ਸਾਰੇ ਆਰਾਮ ਪੁਆਇੰਟਾਂ ਨੂੰ ਸਰਗਰਮ ਕਰਦਾ ਹੈ। ਅੱਜ ਅਸੀਂ ਤੁਹਾਡੇ ਲਈ ਪੰਜਾਬੀ ਦੀਆਂ 2022 ਵਿੱਚ ਰਿਲੀਜ਼ ਹੋਈਆਂ ਕੁੱਝ ਫਿਲਮਾਂ ਲੈ ਕੇ ਆਏ ਹਾਂ, ਜੋ ਤੁਹਾਨੂੰ ਹੱਸਣ ਅਤੇ ਤੁਹਾਡਾ ਦਿਨ ਬਿਹਤਰ ਬਣਾਉਣ ਵਿੱਚ ਮਦਦ ਕਰਨਗੀਆਂ।
ਸੌਂਕਣ ਸੌਂਕਣੇ:ਸੌਂਕਣ ਸੌਂਕਣੇ 2022 ਦੀ ਪੰਜਾਬੀ ਫਿਲਮ ਹੈ, ਫਿਲਮ ਨੂੰ ਅਮਰਜੀਤ ਸਿੰਘ ਸਰੋਂ ਦੁਆਰਾ ਨਿਰਦੇਸ਼ਿਤ ਕੀਤਾ ਗਿਆ। ਨਾਦ ਐਸ.ਐਸ.ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਹਨ। ਇਹ 13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਦੋ ਭੈਣਾਂ ਵਿੱਚ ਫਸੇ ਇੱਕ ਆਦਮੀ ਦੀ ਕਹਾਣੀ ਹੈ।
ਮਾਂ ਦਾ ਲਾਡਲਾ:ਮਾਂ ਦਾ ਲਾਡਲਾ ਇੱਕ ਪੰਜਾਬੀ ਕਾਮੇਡੀ ਫਿਲਮ ਹੈ, ਜਿਸ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ। ਫਿਲਮ ਭਾਰਤ ਅਤੇ ਅਮਰੀਕਾ ਵਿੱਚ 16 ਸਤੰਬਰ 2022 ਨੂੰ ਰਿਲੀਜ਼ ਹੋਈ ਸੀ। ਫਿਲਮ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਹਨ, ਯਕੀਨਨ ਫਿਲਮ ਤੁਹਾਨੂੰ ਹਸਾਉਣ ਵਿੱਚ ਮਦਦ ਕਰੇਗੀ।