ਹੈਦਰਾਬਾਦ: ਪੰਜਾਬੀ, ਹਿੰਦੀ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਅਦਾਕਾਰਾ ਰੋਸ਼ਨੀ ਸਹੋਤਾ ਹੁਣ ‘ਓ ਕਾਲਾ’ ਨਾਲ ਤੇਲਗੂ ਸਿਨੇਮਾ ’ਚ ਡੈਬਿਊ ਕਰਨ ਜਾ ਰਹੀ ਹੈ, ਜਿੰਨ੍ਹਾਂ ਦੀ ਇਹ ਚਰਚਿਤ ਫ਼ਿਲਮ 13 ਅਪ੍ਰੈਲ ਨੂੰ ਡਿਜ਼ਨੀ ਹੌਟ ਸਟਾਰ 'ਤੇ ਆਨ ਸਟਰੀਮਿੰਗ ਹੋਵੇਗੀ।
‘ਐੈਂਟਰਨਿਤੀ ਇੰਟਰਟੇਨਮੈਂਟ’ ਅਤੇ ‘ਅਹਾਮ ਅਸਮੀ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਅਤੇ ‘ਡਿਜਨੀ+ਹੌਟ ਸਟਾਰ’ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਦੀਪਕ ਕੋਲੀਪਾਕਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਮਾਤਾਵਾਂ ਵਿਚ ਨਵਿਆ ਮਾਹੇਸ਼ ਐਮ-ਰੰਜ਼ੀਤਥ ਕੁਮਾਰ ਕੋਡਾਲੀ ਅਤੇ ਸਹਿ ਨਿਰਮਾਤਾ ’ਚ ਅਦਿੱਤਯ ਰੈਡੀ ਸ਼ਾਮਿਲ ਹਨ।
Roshni Sahota Debut in Telugu ਹੈਦਰਾਬਾਦ ਦੇ ਰਾਮਾਜੀਰਾਓ ਫ਼ਿਲਮ ਸਟੂਡਿਓ ਤੋਂ ਇਲਾਵਾ ਜੰਮੂ ਕਸ਼ਮੀਰ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਕੁੱਲ 35 ਦਿਨਾਂ ਦੇ ਸ਼ਡਿਊਲ ’ਚ ਸ਼ੂਟ ਕੀਤੀ ਗਈ, ਇਸ ਫ਼ਿਲਮ ਦੇ ਕੈਮਰਾਮੈਂਨ ਅਖ਼ਿਲ ਵਲੂਰੀ ਅਤੇ ਐਡੀਟਰ ਸੱਤਿਆ ਗਿਧੂਤੀ ਹਨ।
ਇਸ ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਗੋਰੀਸ਼ ਯੈਲੇਤੀ ਅਤੇ ਰੋਸ਼ਨੀ ਸਹੋਤਾ ਲੀਡ ਭੂਮਿਕਾਵਾਂ ਨਿਭਾ ਰਹੇ ਹਨ, ਜਿਸ ਤੋਂ ਇਲਾਵਾ ਤੇਲਗੂ ਸਿਨੇਮਾ ਦੇ ਹੋਰ ਕਈ ਨਾਮਵਰ ਕਲਾਕਾਰ ਇਸ ਵਿਚ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
Roshni Sahota Debut in Telugu ਉਕਤ ਫ਼ਿਲਮ ਨਾਲ ਇਕ ਹੋਰ ਸ਼ਾਨਦਾਰ ਅਭਿਨੈ ਅਧਿਆਏ ਵੱਲ ਵਧੀ ਅਦਾਕਾਰਾ ਰੋਸ਼ਨੀ ਸਹੋਤਾ ਨੇ ਦੱਸਿਆ ਕਿ ਬਹੁਤ ਹੀ ਬੇਮਿਸਾਲ ਟੀਮ ਨਾਲ ਕੰਮ ਕਰਨਾ ਉਨ੍ਹਾਂ ਲਈ ਬਹੁਤ ਹੀ ਯਾਦਗਾਰੀ ਅਵਸਰ ਰਿਹਾ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਮੇਰੇ ਦੁਆਰਾ ਬੋਲੇ ਗਏ ਤੇਲਗੂ ਡਾਇਲਾਗ ਖੁਦ ਉਨ੍ਹਾਂ ਦੀ ਹੀ ਆਪਣੀ ਆਵਾਜ਼ ਵਿਚ ਹਨ ਅਤੇ ਕੁੱਲ ਮਿਲਾ ਕੇ ਇਹ ਕਹਿ ਸਕਦੀ ਹਾਂ ਕਿ ਇਹ ਮੇਰੇ ਹੁਣ ਤੱਕ ਦੇ ਕਰੀਅਰ ਦਾ ਸਭ ਤੋਂ ਨਾ ਭੁੱਲਣਵਾਲਾ ਸੁਖਦ ਅਹਿਸਾਸ ਸੀ।
ਪੈਨ ਇੰਡੀਆ ਪਹਿਚਾਣ ਮੁਕਾਮ ਵੱਲ ਵੱਧ ਰਹੀ ਇਸ ਖੂਬਸੂਰਤ ਅਦਾਕਾਰਾ ਦੇ ਹਾਲੀਆ ਪ੍ਰੋਜੈਕਟਾਂ ਵਿਚ ਦਿਲਜੀਤ ਦੁਸਾਂਝ-ਮਨੋਜ ਵਾਜਪਈ ਸਟਾਰਰ 'ਸੂਰਜ ਪਰ ਮੰਗਲ ਭਾਰੀ' ਤੋਂ ਇਲਾਵਾ ਕਲਰਜ਼ ਸੀਰੀਅਲ ‘ਸ਼ਕਤੀ ਅਸਥਿੱਤਵਾ ਏਕ ਵਿਸ਼ਵਾਸ਼’ ਆਦਿ ਮੁੱਖ ਰਹੇ ਹਨ, ਜਿੰਨ੍ਹਾਂ ਵਿਚ ਮੰਨੇ ਪ੍ਰਮੰਨੇ ਕਲਾਕਾਰਾਂ ਸੰਗ ਇਹ ਹੋਣਹਾਰ ਅਦਾਕਾਰਾ ਆਪਣੀਆਂ ਬਹੁਮੁੱਖੀ ਅਭਿਨੈ ਕਲਾਵਾਂ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ।
Roshni Sahota Debut in Telugu ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਤ ਇਸ ਪ੍ਰਤਿਭਾਵਾਨ ਅਦਾਕਾਰਾ ਦਾ ਹੁਣ ਤੱਕ ਦਾ ਅਭਿਨੈ ਸਫ਼ਰਨਾਮਾ ਕਾਫ਼ੀ ਮਾਣਮੱਤਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦੇ ਪ੍ਰੋਜੈਕਟਾਂ ਦੀ ਗੱਲ਼ ਕਰੀਏ ਤਾਂ ਨਿਰਦੇਸ਼ਕ ਮੁਕੇਸ਼ ਗੌਤਮ ਦੀ ਨਵ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਕੁਕਨੂਸ’ , ਨਿਰਦੇਸ਼ਕ ਤੇਜ਼ੀ ਸੰਧੂ ਦੀ ਦਿਲਪ੍ਰੀਤ ਢਿੱਲੋਂ ਨਾਲ ‘ਦਾ ਗ੍ਰੇਟ ਸਰਦਾਰ’ ਤੋਂ ਇਲਾਵਾ ‘ਦਾ ਗ੍ਰੇਟ ਗੱਬਰੂ’, ‘ਨਹੀਂ ਰਹਿਣਾ ਇੰਡੀਆਂ’, ‘ਫਲੈਟ ਨੰਬਰ 703’, ‘ਪਟਿਆਲਾ ਬੇਬਜ਼’, ਟੀ.ਵੀ ਸੀਰੀਜ਼ ‘ਨਾਦਾਨ ਪਰਿੰਦੇ ਘਰ ਆ ਜਾ’, ਟੀ.ਵੀ ਸੀਰੀਜ਼ ‘ਦਿੱਲੀ ਵੈਡਜ਼ ਹਰਿਆਣਾ’, ‘ਸਟੇਟ ਆਫ਼ ਸਾਈਜੇ’ ਆਦਿ ਹਨ।
ਇਹ ਵੀ ਪੜ੍ਹੋ:Shavinder Mahal Wife: ਪੰਜਾਬੀ ਅਦਾਕਾਰ ਸ਼ਵਿੰਦਰ ਮਾਹਲ ਦੀ ਪਤਨੀ ਦਾ ਹੋਇਆ ਦੇਹਾਂਤ, ਸੋਗ 'ਚ ਡੁੱਬਿਆ ਪਾਲੀਵੁੱਡ