ਹੈਦਰਾਬਾਦ:ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਆਗੂ ਰਾਘਵ ਚੱਢਾ ਨੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਐਤਵਾਰ ਨੂੰ ਵਿਆਹ ਕਰਵਾ ਲਿਆ ਹੈ। ਸਾਰੇ ਖੇਤਰਾਂ ਦੀਆਂ ਕਈ ਮਸ਼ਹੂਰ ਹਸਤੀਆਂ ਜਿਵੇਂ ਕਿ ਖੇਡਾਂ, ਫੈਸ਼ਨ, ਬਾਲੀਵੁੱਡ ਇਸ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੁੰਦੀਆਂ ਵੇਖੀਆਂ ਗਈਆਂ, ਹਾਲਾਂਕਿ ਪਰਿਣੀਤੀ ਦੀ ਚਚੇਰੀ ਭੈਣ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਨੇ ਇਸ ਨੂੰ ਮਿਸ ਕਰ ਦਿੱਤਾ। ਹੁਣ, ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਨੇ ਇੱਕ ਪਾਪਰਾਜ਼ੀ ਨਾਲ ਗੱਲਬਾਤ ਵਿੱਚ ਗਲੋਬਲ ਸਟਾਰ ਦੀ ਗੈਰਹਾਜ਼ਰੀ ਦਾ ਕਾਰਨ (Madhu Chopra reveals why priyanka skipped wedding) ਦੱਸਿਆ।
ਉਦੈਪੁਰ 'ਚ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਏਅਰਪੋਰਟ 'ਤੇ ਪਹੁੰਚੀ ਲਾੜੀ ਦੀ ਮਾਸੀ ਮਧੂ ਚੋਪੜਾ (Madhu Chopra) ਦਾ ਇਕ ਵੀਡੀਓ ਆਨਲਾਈਨ ਸਾਹਮਣੇ ਆਇਆ ਹੈ। ਵੀਡੀਓ, ਜੋ ਸੋਮਵਾਰ ਨੂੰ ਪਾਪਰਾਜ਼ੀ ਅਤੇ ਫੈਨ ਪੇਜਾਂ ਦੁਆਰਾ ਪੋਸਟ ਕੀਤੀ ਗਈ ਸੀ, ਉਸ ਵਿੱਚ ਮਧੂ ਨੇ ਇਹ ਚਰਚਾ ਕੀਤੀ ਕਿ ਪ੍ਰਿਅੰਕਾ ਚੋਪੜਾ ਵਿਆਹ ਵਿੱਚ ਕਿਉਂ ਸ਼ਾਮਲ ਨਹੀਂ ਹੋਈ।
ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪ੍ਰਿਅੰਕਾ ਐਤਵਾਰ ਨੂੰ ਉਦੈਪੁਰ ਵਿੱਚ ਪਰਿਣੀਤੀ ਅਤੇ ਰਾਘਵ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਦੀ। ਹੁਣ ਉਸ ਦੀ ਮਾਂ ਮਧੂ ਚੋਪੜਾ ਨੇ ਇਸ ਬਾਰੇ ਗੱਲ ਕੀਤੀ ਹੈ। ਜਦੋਂ ਉਸ ਦੀ ਮਾਂ ਤੋਂ ਇਹ ਪੁੱਛਿਆ ਗਿਆ ਕਿ ਪ੍ਰਿਅੰਕਾ ਵਿਆਹ ਵਿੱਚ ਕਿਉਂ ਨਹੀਂ ਆਈ ਸੀ ਤਾਂ ਮਧੂ ਨੇ ਜਵਾਬ ਦਿੱਤਾ, "ਉਹ ਕੰਮ ਕਰ ਰਹੀ ਹੈ।"
- Parineeti Chopra and Raghav Chadha: ਇੱਕ ਦੂਜੇ ਦੇ ਹੋਏ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ, ਤਸਵੀਰਾਂ ਆਈਆਂ ਸਾਹਮਣੇ
- Vicky Kaushal katrina kaif: ਕੈਟਰੀਨਾ ਕੈਫ ਨਾਲ ਫਿਲਮ ਕਰਨ ਬਾਰੇ ਬੋਲੇ ਵਿੱਕੀ ਕੌਸ਼ਲ, ਕਿਹਾ-ਮੈਨੂੰ ਵਿਸ਼ਵਾਸ ਹੈ ਕਿ ਇਹ ਜਲਦੀ...
- Parineeti-Raghav First Pictures: ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਨੇ ਸਾਂਝਾ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਨੋਟ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ