ਹੈਦਰਾਬਾਦ:ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਅਤੇ 'ਬਿਜਲੀ ਬਿਜਲੀ' ਗਰਲ ਪਲਕ ਤਿਵਾਰੀ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਪਲਕ ਤਿਵਾਰੀ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਪਲਕ ਤਿਵਾਰੀ ਨੂੰ ਬਾਲੀਵੁੱਡ ਦੇ ਗੌਡਫਾਦਰ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਮਿਲ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਲਈ ਸਲਮਾਨ ਖਾਨ ਨੇ ਖੁਦ ਪਲਕ ਨੂੰ ਕਾਸਟ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦਾ ਨਾਂ ਫਿਲਮ ਨਾਲ ਜੁੜਿਆ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਨੇ ਖੁਦ ਪਲਕ ਤਿਵਾਰੀ ਨੂੰ ਆਪਣੀ ਫਿਲਮ ਲਈ ਚੁਣਿਆ ਹੈ। ਇਸ ਤੋਂ ਪਹਿਲਾਂ ਸਿਧਾਰਥ ਨਿਗਮ ਅਤੇ ਪੰਜਾਬੀ ਗਾਇਕ ਜੱਸੀ ਗਿੱਲ ਇਸ ਫਿਲਮ 'ਚ ਐਂਟਰੀ ਕਰ ਚੁੱਕੇ ਹਨ। ਫਿਲਮ 'ਚ ਜੱਸੀ ਗਿੱਲ ਦੇ ਨਾਲ ਪਲਕ ਤਿਵਾਰੀ ਨਜ਼ਰ ਆਵੇਗੀ। ਫਿਲਮ 'ਚ ਸਿਧਾਰਥ ਅਤੇ ਜੱਸੀ ਸਲਮਾਨ ਖਾਨ ਦੇ ਭਰਾਵਾਂ ਦੀ ਭੂਮਿਕਾ ਨਿਭਾਉਣਗੇ।
ਇਸ ਤੋਂ ਪਹਿਲਾਂ ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਨੂੰ ਇਸ ਰੋਲ ਲਈ ਚੁਣਿਆ ਗਿਆ ਸੀ। ਪਰ ਦੋਵਾਂ ਨੇ ਕਿਸੇ ਕਾਰਨ ਇਸ ਫਿਲਮ ਤੋਂ ਬਾਹਰ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਇਸ ਖ਼ਬਰ 'ਤੇ ਪਲਕ ਤਿਵਾਰੀ ਦਾ ਕੋਈ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਸਲਮਾਨ ਵੱਲੋਂ ਕੋਈ ਪ੍ਰਤੀਕਿਰਿਆ ਆਈ ਹੈ।