ਮੁੰਬਈ:ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 'ਚ ਸਭ ਤੋਂ ਜ਼ਿਆਦਾ ਬੌਬੀ ਦਿਓਲ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਹੈ। ਫਿਲਮ 'ਐਨੀਮਲ' 'ਚ ਬੌਬੀ ਦਿਓਲ ਦੀ ਐਂਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਬੌਬੀ ਨੇ ਸ਼ਾਨਦਾਰ ਅੰਦਾਜ਼ 'ਚ ਗੀਤ 'ਜਮਾਲ ਕੁਡੂ' 'ਤੇ ਨੱਚਦੇ ਹੋਏ ਐਂਟਰੀ ਕੀਤੀ ਸੀ। ਹੁਣ ਪੂਰੇ ਸੋਸ਼ਲ ਮੀਡੀਆ 'ਤੇ ਇਹ ਗੀਤ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਗੀਤ 'ਤੇ ਰੀਲ ਬਣਾ ਕੇ ਸ਼ੇਅਰ ਕਰ ਰਹੇ ਹਨ। ਦੇਸ਼ ਅਤੇ ਦੁਨੀਆ ਭਰ 'ਚ ਬੌਬੀ ਦਿਓਲ ਦੀ ਫਿਲਮ 'ਐਨੀਮਲ' 'ਚ ਐਂਟਰੀ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਕਰਕੇ ਹੁਣ ਐਨੀਮਲ ਦੇ ਮੇਕਰਸ ਨੇ ਲੋਕਾਂ ਦੀ ਮੰਗ 'ਤੇ ਵੱਡਾ ਫੈਸਲਾ ਲਿਆ ਹੈ।
ਅੱਜ ਗੀਤ 'ਜਮਾਲ ਕੁਡੂ' ਦਾ ਹੋਵੇਗਾ ਵੀਡੀਓ ਪ੍ਰੀਮੀਅਮ:'ਐਨੀਮਲ' ਫਿਲਮ ਦੇ ਮੇਕਰਸ ਬੌਬੀ ਦਿਓਲ ਦੀ ਫਿਲਮ 'ਚ ਐਂਟਰੀ ਗੀਤ ਨੂੰ ਅੱਜ ਦੁਪਹਿਰ 2 ਵਜੇ ਪ੍ਰੀਮੀਅਰ ਕਰਨ ਜਾ ਰਹੇ ਹਨ। ਬੌਬੀ ਦਿਓਲ ਇੱਕ ਵਾਰ ਫ਼ਿਰ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣਗੇ। ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਅਤੇ ਟੀ-ਸੀਰੀਜ਼ ਨੇ ਇੱਹ ਜ਼ਿੰਮੇਵਾਰੀ ਲਈ ਹੈ। 'ਐਨੀਮਲ' ਦੇ ਮੇਕਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਅਬਰਾਰ ਦੀ ਐਂਟਰੀ ਜਮਾਲ ਕੁਡੂ ਵੀਡੀਓ ਦਾ ਅੱਜ ਦੁਪਹਿਰ 2 ਵਜੇ ਪ੍ਰੀਮੀਅਰ ਹੋਵੇਗਾ।