ਪੰਜਾਬ

punjab

ETV Bharat / entertainment

Mission Raniganj Trailer Out: ਸ਼ਾਨਦਾਰ ਹੈ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ, ਜਸਵੰਤ ਸਿੰਘ ਗਿੱਲ ਬਣ ਕੇ ਲੋਕਾਂ ਦੀ ਜਾਨ ਬਚਾਉਂਦਾ ਨਜ਼ਰ ਆਇਆ ਅਕਸ਼ੈ ਕੁਮਾਰ

Mission Raniganj Trailer Release: ਅਕਸ਼ੈ ਕੁਮਾਰ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਮਿਸ਼ਨ ਰਾਣੀਗੰਜ' ਦਾ ਟ੍ਰੇਲਰ ਸੋਮਵਾਰ ਨੂੰ ਰਿਲੀਜ਼ ਹੋ ਗਿਆ ਹੈ। ਅਕਸ਼ੈ ਤੋਂ ਇਲਾਵਾ ਫਿਲਮ ਵਿੱਚ ਪਰਿਣੀਤੀ ਚੋਪੜਾ ਵੀ ਹੈ ਅਤੇ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।

Mission Raniganj Trailer Out
Mission Raniganj Trailer Out

By ETV Bharat Punjabi Team

Published : Sep 25, 2023, 5:27 PM IST

ਹੈਦਰਾਬਾਦ:ਅਕਸ਼ੈ ਕੁਮਾਰ ਸਟਾਰਰ ਆਉਣ ਵਾਲੀ ਫਿਲਮ 'ਮਿਸ਼ਨ ਰਾਣੀਗੰਜ' ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਮਿਸ਼ਨ ਰਾਣੀਗੰਜ ਜਸਵੰਤ ਸਿੰਘ ਗਿੱਲ ਦੇ ਜੀਵਨ ਦੀ ਸੱਚੀ (Mission Raniganj cast) ਘਟਨਾ 'ਤੇ ਆਧਾਰਿਤ ਹੈ, ਜਿਸ ਨੇ ਭਾਰਤ ਦੇ ਪਹਿਲੇ ਸਫਲ ਕੋਲਾ ਖਾਨ ਬਚਾਅ ਮਿਸ਼ਨ ਦੀ ਅਗਵਾਈ ਕੀਤੀ ਸੀ। ਫਿਲਮ 'ਚ ਪਰਿਣੀਤੀ ਚੋਪੜਾ ਅਕਸ਼ੈ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ।

ਟ੍ਰੇਲਰ (Mission Raniganj trailer out) ਦੀ ਸ਼ੁਰੂਆਤ ਇੱਕ ਦੁਖਦਾਈ ਹਾਦਸੇ ਨਾਲ ਹੁੰਦੀ ਹੈ, ਜਿਸ ਵਿੱਚ ਇੱਕ ਖਾਨ ਮਾਈਨਰਾਂ ਦੇ ਇੱਕ ਵੱਡੇ ਸਮੂਹ 'ਤੇ ਡਿੱਗਦੀ ਹੈ। ਉਹ ਚੀਕਦੇ ਹੋਏ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ, ਜਦਕਿ ਦੂਜੇ ਪਾਸੇ ਜ਼ਮੀਨ ਦੇ ਉੱਪਰ ਅਕਸ਼ੈ ਕੁਮਾਰ ਹਨ। ਫਿਲਮ ਵਿੱਚ ਉਹ ਇੱਕ ਸਿੱਖ ਇੰਜੀਨੀਅਰ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਲੋਕਾਂ ਦੀ ਜਾਨ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਨਿਰਮਾਤਾਵਾਂ ਨੇ ਫਿਲਮ ਦਾ ਪਹਿਲਾਂ ਗੀਤ 'ਜਲਸਾ 2.0' ਰਿਲੀਜ਼ ਕੀਤਾ ਸੀ, ਜਿਸ ਨੂੰ ਪ੍ਰਸ਼ੰਸਕਾਂ ਤੋਂ ਚੰਗੀਆਂ ਪ੍ਰਤੀਕਿਰਿਆ ਮਿਲੀਆਂ ਹਨ। ਗੀਤ ਦੇ ਬੋਲ ਵੀ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਗੀਤ ਵੀ ਉਹਨਾਂ ਦੁਆਰਾ ਹੀ ਗਾਇਆ ਗਿਆ ਹੈ। ਗੀਤ 'ਚ ਅਕਸ਼ੈ ਅਤੇ ਪਰਿਣੀਤੀ ਨੇ ਰਿਵਾਇਤੀ ਪੰਜਾਬੀ ਪਹਿਰਾਵੇ ਪਾਏ ਹੋਏ ਹਨ। ਜੋੜੇ ਨੂੰ ਦੇਸੀ ਤਾਲਾਂ 'ਤੇ ਭੰਗੜਾ ਪਾਉਂਦੇ ਦੇਖਿਆ ਜਾ ਸਕਦਾ ਹੈ।

ਟੀਨੂੰ ਸੁਰੇਸ਼ ਦੇਸਾਈ ਨਿਰਦੇਸ਼ਤ ਮਿਸ਼ਨ ਰਾਣੀਗੰਜ ਨੂੰ ਵਾਸ਼ੂ ਭਗਨਾਨੀ, ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁਖ ਅਤੇ ਅਜੇ ਕਪੂਰ ਦੁਆਰਾ ਨਿਰਮਿਤ ਕੀਤਾ ਗਿਆ ਹੈ। ਰੁਸਤਮ ਤੋਂ ਬਾਅਦ ਇਹ ਦੇਸਾਈ ਦੀ ਇੱਕ ਹੋਰ ਥ੍ਰਿਲਰ ਫਿਲਮ ਹੈ, ਜਿਸ ਨੇ ਅਕਸ਼ੈ ਕੁਮਾਰ ਨੂੰ ਆਪਣਾ ਪਹਿਲਾਂ ਰਾਸ਼ਟਰੀ ਪੁਰਸਕਾਰ ਅਤੇ ਵਪਾਰਕ ਪ੍ਰਸ਼ੰਸਾ ਪ੍ਰਾਪਤ ਕਰਵਾਈ ਸੀ। ਇਹ ਫਿਲਮ ਭੂਮੀ ਪੇਡਨੇਕਰ ਦੀ ਆਉਣ ਵਾਲੀ ਫਿਲਮ 'ਥੈਂਕ ਯੂ ਫਾਰ ਕਮਿੰਗ' ਦੇ ਨਾਲ ਰਿਲੀਜ਼ ਹੋਵੇਗੀ, ਜਿਸ ਦਾ ਨਿਰਦੇਸ਼ਨ ਕਰਨ ਬੁਲਾਨੀ ਨੇ ਕੀਤਾ ਹੈ।

ABOUT THE AUTHOR

...view details