ਚੰਡੀਗੜ੍ਹ:ਅਪ੍ਰੈਲ 2023 ਸਿਰਫ਼ ਇੱਕ ਜਾਂ ਦੋ ਨਹੀਂ ਬਲਕਿ ਸੰਭਾਵੀ ਤੌਰ 'ਤੇ ਕਈ ਮੰਨੋਰੰਜਕ ਪੰਜਾਬੀ ਫ਼ਿਲਮਾਂ ਨਾਲ ਭਰਪੂਰ ਹੈ ਅਤੇ ਇੱਥੇ ਚੋਟੀ ਦੀਆਂ ਪੰਜਾਬੀ ਫਿਲਮਾਂ ਦੀ ਸੂਚੀ ਹੈ ਜੋ ਅਪ੍ਰੈਲ ਵਿੱਚ ਸਿਨੇਮਾ ਪ੍ਰੇਮੀਆਂ ਦਾ ਮੰਨੋਰੰਜਨ ਕਰਨਗੀਆਂ। ਫਿਲਮਾਂ ਬਾਰੇ ਸੰਖੇਪ ਵੇਰਵਿਆਂ ਲਈ ਹੇਠਾਂ ਸਕ੍ਰੋਲ ਕਰੋ...।
‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’: ਅਪ੍ਰੈਲ ਦੇ ਪਹਿਲੇ ਹਫ਼ਤੇ ਦਰਸ਼ਕਾਂ ਨੂੰ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇਖਣ ਨੂੰ ਮਿਲੇਗੀ। ਫਿਲਮ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਹੈ ਅਤੇ ਵਿਦੇਸ਼ ਵਿੱਚ ਆਪਣੇ ਬਚਾਅ ਲਈ ਔਕੜਾਂ ਨਾਲ ਲੜਦੇ ਹਨ। ਫਿਲਮ ਦੇ ਮੁੱਖ ਕਲਾਕਾਰਾਂ ਵਿੱਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਰੁਪਿੰਦਰ ਰੂਪੀ, ਕੁਲਵਿੰਦਰ ਬਿੱਲਾ ਅਤੇ ਅਦਿਤੀ ਸ਼ਰਮਾ ਸ਼ਾਮਲ ਹਨ। ਇਸ ਨੂੰ ਜਗਦੀਪ ਵੜਿੰਗ ਨੇ ਲਿਖਿਆ ਹੈ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ। ਪਹਿਲਾਂ ਇਹ 24 ਮਾਰਚ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ 7 ਅਪ੍ਰੈਲ ਨੂੰ ਪਰਦੇ 'ਤੇ ਆਵੇਗੀ।
'ਸ਼ਿੰਦਾ ਸ਼ਿੰਦਾ ਨੋ ਪਾਪਾ': 14 ਅਪ੍ਰੈਲ ਨੂੰ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਦੀ ਅਸਲ ਜ਼ਿੰਦਗੀ ਦੀ ਪਿਓ-ਪੁੱਤ ਦੀ ਜੋੜੀ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨਾਲ ਰੀਲ 'ਤੇ ਆ ਰਹੀ ਹੈ। ਨਰੇਸ਼ ਕਥੂਰੀਆ ਦੁਆਰਾ ਲਿਖੀ ਇਸ ਫਿਲਮ ਨੂੰ ਅਮਰਪ੍ਰੀਤ ਜੀ ਛਾਬੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਦਾ ਟੀਜ਼ਰ ਜਾਂ ਟ੍ਰੇਲਰ ਅਜੇ ਰਿਲੀਜ਼ ਨਹੀਂ ਕੀਤਾ ਗਿਆ ਹੈ। ਇਸ ਲਈ ਫਿਲਮ ਦੇ ਰਿਲੀਜ਼ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ।