ਪੰਜਾਬ

punjab

ETV Bharat / entertainment

Jawan Trailer Dialogue: ਦੇਸ਼ ਲਈ ਲੜਨ ਵਾਲੇ 'ਜਵਾਨ' ਨੂੰ ਆਲੀਆ ਭੱਟ ਦੀ ਲੋੜ, ਪ੍ਰਸ਼ੰਸਕ ਬੋਲੇ-Killing it

Jawan Trailer: ਐਟਲੀ ਦੀ ਨਿਰਦੇਸ਼ਿਤ ਫਿਲਮ ਜਵਾਨ 7 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਮੇਕਰਸ ਨੇ ਰੱਖੜੀ ਉਤੇ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਟ੍ਰੇਲਰ ਵਿੱਚ ਕਿੰਗ ਖਾਨ ਨੇ ਆਲੀਆ ਭੱਟ ਦਾ ਜ਼ਿਕਰ ਕੀਤਾ ਹੈ, ਕਿੰਗ ਖਾਨ ਦਾ ਇਹ ਡਾਇਲਾਗ (Jawan Trailer Dialogue) ਹੁਣ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।

Jawan Trailer Dialogue
Jawan Trailer Dialogue

By ETV Bharat Punjabi Team

Published : Aug 31, 2023, 4:38 PM IST

ਮੁੰਬਈ: ਆਖਿਰਕਾਰ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਹੀ ਗਿਆ। ਜੀ ਹਾਂ...ਕਿਉਂਕਿ ਰੱਖੜੀ ਉਤੇ ਮੇਕਰਸ ਨੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਵਾਨ' ਦਾ ਟ੍ਰੇਲਰ (Jawan Trailer) ਰਿਲੀਜ਼ ਕਰ ਦਿੱਤਾ ਹੈ। ਐਟਲੀ ਦੁਆਰਾ ਨਿਰਦੇਸ਼ਤ ਇਹ ਫਿਲਮ ਬਲਾਕਬਸਟਰ ਹਿੱਟ ਪਠਾਨ ਦੇ ਬਾਅਦ ਸ਼ਾਹਰੁਖ ਦੀ ਇਸ ਸਾਲ ਰਿਲੀਜ਼ ਹੋਣ ਵਾਲੀ ਦੂਜੀ ਫਿਲਮ ਹੈ।

ਅੱਜ 31 ਅਗਸਤ ਨੂੰ ਰਿਲੀਜ਼ ਹੋਏ ਟ੍ਰੇਲਰ ਨੇ ਪੂਰੇ ਸ਼ੋਸਲ ਮੀਡੀਆ ਉਤੇ ਤੂਫ਼ਾਨ ਲਿਆ ਦਿੱਤਾ ਹੈ, ਕਿਉਂਕਿ ਫਿਲਮ ਦੇ ਡਾਇਲਾਗ ਅਜਿਹੇ ਹਨ, ਜਿਹਨਾਂ ਨੂੰ ਸੁਣ ਕੇ ਪ੍ਰਸ਼ੰਸਕਾਂ ਨੇ ਉਠ ਕੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਫਿਲਮ ਦਾ ਇੱਕ ਅਜਿਹਾ ਡਾਇਲਾਗ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਸ ਡਾਇਲਾਗ ਵਿੱਚ ਸ਼ਾਹਰੁਖ ਖਾਨ ਆਲੀਆ ਭੱਟ (Alia Bhatt) ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ। ਹੁਣ ਸਰੋਤੇ ਇਸ ਡਾਇਲਾਗ ਉਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

31 ਅਗਸਤ ਨੂੰ ਰਿਲੀਜ਼ ਹੋਏ ਦਮਦਾਰ ਫਿਲਮ ਦੇ ਟ੍ਰੇਲਰ ਵਿੱਚ ਕਿੰਗ ਖਾਨ (Jawan Trailer Dialogue) ਪਹਿਲਾਂ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੇ ਸਨ। ਟ੍ਰੇਲਰ ਵਿੱਚ ਸ਼ਾਹਰੁਖ ਖਾਨ ਇੱਕ ਰਿਟਾਇਰ ਹੋਏ ਸੈਨਿਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਸ ਵਿੱਚ ਉਹਨਾਂ ਦੀ ਟੀਮ ਵਿੱਚ 6 ਔਰਤਾਂ ਹੋਣਗੀਆਂ ਜਿਹਨਾਂ ਨੂੰ ਸ਼ਾਹਰੁਖ ਖਾਨ ਲੀਡ ਕਰਦੇ ਨਜ਼ਰ ਆਉਣਗੇ। ਜੋ ਅਲੱਗ-ਅਲੱਗ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਗੀਆਂ।

ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿੰਗ ਖਾਨ ਵੱਲ਼ੋਂ ਮੈਟਰੋ ਨੂੰ ਹਾਈਜੈਕ ਕਰ ਲਿਆ ਜਾਂਦਾ ਹੈ। ਪੁਲਿਸ ਅਫਸਰ ਦਾ ਕਿਰਦਾਰ ਨਿਭਾਉਣ ਵਾਲੀ ਨਯਨਤਾਰਾ ਉਹਨਾਂ ਤੋਂ ਪੁੱਛਦੀ ਹੈ ਕਿ ਉਹ ਕੀ ਚਾਹੁੰਦੇ ਹਨ ਤਾਂ ਉਹ ਜੁਆਬ ਦਿੰਦੇ ਹਨ ਕਿ ਉਹਨਾਂ ਨੂੰ ਆਲੀਆ ਭੱਟ (Shah Rukh Khan wants Alia Bhatt) ਚਾਹੀਦੀ ਹੈ। ਇਸ ਸੀਨ ਉਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਜਵਾਨ ਵਿੱਚ ਸ਼ਾਹਰੁਖ ਖਾਨ ਅਤੇ ਨਯਨਤਾਰਾ ਤੋਂ ਇਲਾਵਾ ਟਾਲੀਵੁੱਡ ਸਟਾਰ ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਪ੍ਰਿਆਮਣੀ, ਸੰਜੀਤਾ ਭੱਟਾਚਾਰੀਆ, ਰਿਧੀ ਡੋਗਰਾ ਅਤੇ ਸੁਨੀਲ ਗਰੋਵਰ ਆਦਿ ਮੰਝੇ ਹੋਏ ਕਲਾਕਾਰ ਵੀ ਸ਼ਾਮਲ ਹਨ। ਕਿੰਗ ਖਾਨ ਸਟਾਰਰ ਫਿਲਮ 7 ਸਤੰਬਰ 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ABOUT THE AUTHOR

...view details