ਚੰਡੀਗੜ੍ਹ:ਪਿਛਲੇ ਸਾਲ ਰਿਲੀਜ਼ ਹੋਈ ਸਰਗੁਣ ਮਹਿਤਾ ਦੀ ਫਿਲਮ 'ਮੋਹ' ਨੇ ਪ੍ਰਸ਼ੰਸਕਾਂ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸੀ, ਉੱਥੇ ਹੀ ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਇਕ ਹੋਰ ਵੱਡੀ ਖ਼ਬਰ ਸਾਂਝੀ ਕੀਤੀ ਹੈ। ਉਸ ਨੇ ਆਪਣੀ 'ਸੁਰਖੀ ਬਿੰਦੀ' ਦੇ ਸਹਿ-ਕਲਾਕਾਰ ਗੁਰਨਾਮ ਭੁੱਲਰ ਨਾਲ ਇੱਕ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ ਅਤੇ ਫ਼ਿਲਮ ਦਾ ਸਿਰਲੇਖ 'ਨਿਗਾ ਮਾਰਦਾ ਆਈ ਵੇ' ਹੈ।
'ਸੁਰਖੀ ਬਿੰਦੀ' ਅਤੇ 'ਸੁਹਰਿਆਂ ਦਾ ਪਿੰਡ ਆ ਗਿਆ' ਤੋਂ ਬਾਅਦ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਇਹ ਫਿਲਮ ਇਕੱਠੇ ਸਾਈਨ ਕੀਤੀ ਹੈ, ਇਹ ਇਹਨਾਂ ਦੀ ਤੀਜੀ ਫ਼ਿਲਮ ਹੈ। ਇਸ ਦਾ ਐਲਾਨ ਹਾਲ ਹੀ ਵਿੱਚ ਅਦਾਕਾਰਾ ਨੇ ਕੀਤਾ। ਇਹ ਇੱਕ ਰੁਮਾਂਟਿਕ ਪੰਜਾਬੀ ਮੰਨੋਰੰਜਨ ਹੈ, ਜਿਸ ਨੂੰ ਰੁਪਿੰਦਰ ਇੰਦਰਜੀਤ ਨਿਰਦੇਸ਼ਿਤ ਕਰਨਗੇ।
ਸਰਗੁਣ ਅਤੇ ਗੁਰਨਾਮ ਦੋਵੇਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਖ਼ਬਰ ਨੂੰ ਸਾਂਝਾ ਕੀਤਾ। ਇਸ ਦੇ ਨਾਲ ਹੀ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਰਗੁਣ ਮਹਿਤਾ ਨੇ ਲਿਖਿਆ “ਦਿਲ ਦਾ ਕੀ ਆ... ਦਿਲ ਤਾਂ ਰੋਜ਼ ਕਿਸੇ ਨਾ ਕਿਸ 'ਤੇ ਆ ਕੇ, ਦਿਲ ਲਵਾਈ ਰੱਖਦਾ... ਅਸਲ ਪਿਆਰ ਤਾਂ ਰੂਹਾਂ ਦਾ ਹੁੰਦਾ..."। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਰੁਮਾਂਟਿਕ ਪੋਸਟਰ ਵੀ ਸਾਂਝਾ ਕੀਤਾ। ਜਿਸ ਵਿੱਚ ਅਦਾਕਾਰਾ ਅਤੇ ਗੁਰਨਾਮ ਰੁਮਾਂਸ ਕਰਦੇ ਨਜ਼ਰ ਆ ਰਹੇ ਹਨ।