ਜਲੰਧਰ:ਭਾਰਤੀ ਸਪਿਨਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਗੀਤਾ ਬਸਰਾ ਪੰਜਾਬ ਦੇ ਜਲੰਧਰ 'ਚ ਦੀਵਾਲੀ ਮਨਾਉਣ ਲਈ ਤਿਆਰ ਹਨ। ਗੀਤਾ ਜਲੰਧਰ 'ਚ ਆਪਣੇ ਸਹੁਰਿਆਂ ਨਾਲ ਦੀਵਾਲੀ ਮਨਾਏਗੀ। ਅਦਾਕਾਰਾ ਪਤੀ ਹਰਭਜਨ ਸਿੰਘ ਅਤੇ ਬੱਚਿਆਂ ਨਾਲ ਆਪਣੇ ਸਹੁਰੇ ਘਰ ਰੌਸ਼ਨੀਆਂ ਦਾ ਤਿਉਹਾਰ ਮਨਾਉਂਦੀ ਨਜ਼ਰ ਆਵੇਗੀ। ਉਹ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਤਿਉਹਾਰਾਂ ਅਤੇ ਖਾਸ ਸਮਾਂ ਬਿਤਾਉਣ ਲਈ ਸ਼ਹਿਰ ਪਹੁੰਚੀ ਹੈ।
ਅਦਾਕਾਰਾ ਗੀਤਾ ਬਸਰਾ ਨੇ ਕਿਹਾ, 'ਅਜ਼ੀਜ਼ਾਂ ਦੇ ਨਾਲ ਤਿਉਹਾਰ ਹਮੇਸ਼ਾ ਸੁੰਦਰ ਹੁੰਦੇ ਹਨ ਅਤੇ ਮੇਰੇ ਬੱਚੇ ਪਰਿਵਾਰ ਨਾਲ ਰਹਿਣ ਦਾ ਆਨੰਦ ਲੈਂਦੇ ਹਨ, ਉਨ੍ਹਾਂ ਨੂੰ ਜਿਸ ਤਰ੍ਹਾਂ ਦਾ ਪਿਆਰ ਅਤੇ ਲਾਡ ਮਿਲਦਾ ਹੈ ਉਹ ਬਹੁਤ ਖਾਸ ਹੈ'।
ਉਨ੍ਹਾਂ ਅੱਗੇ ਕਿਹਾ ਕਿ 'ਇਸ ਸਾਲ ਦੀਵਾਲੀ ਦਾ ਤਿਉਹਾਰ ਬਹੁਤ ਯਾਦਗਾਰੀ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਪੂਰਾ ਪਰਿਵਾਰ ਇਕੱਠੇ ਹੋਵੇਗਾ।' ਤੁਹਾਨੂੰ ਅੱਗੇ ਦੱਸ ਦੇਈਏ ਕਿ 'ਅਵਸਥੀ ਵਰਸਿਜ਼ ਅਵਸਥੀ' ਨਾਲ ਬਾਲੀਵੁੱਡ 'ਚ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਗੀਤਾ ਨੇ ਆਉਣ ਵਾਲੀ ਫਿਲਮ ਬਾਰੇ ਵੀ ਗੱਲ ਕੀਤੀ ਹੈ।
- Film Sangrand First Look: ਇਸ ਅਰਥ-ਭਰਪੂਰ ਪੰਜਾਬੀ ਫਿਲਮ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- 'ਕੈਰੀ ਔਨ ਜੱਟੀਏ' ਦੀ ਸ਼ੂਟਿੰਗ ਲਈ ਲੰਦਨ 'ਚ ਹੈ ਜੈਸਮੀਨ ਭਸੀਨ, ਯਾਦ ਕੀਤੀਆਂ ਦੀਵਾਲੀ 'ਤੇ ਬਚਪਨ ਦੀਆਂ ਯਾਦਾਂ
- Laavaan Phere 2: ਪੰਜਾਬੀ ਫਿਲਮ 'ਲਾਵਾਂ ਫੇਰੇ 2' ਦਾ ਹੋਇਆ ਐਲਾਨ, ਅਦਾਕਾਰ ਕਰਮਜੀਤ ਅਨਮੋਲ ਕਰਨਗੇ ਨਿਰਮਾਣ