ਹੈਦਰਾਬਾਦ: ਥਲਾਪਤੀ ਵਿਜੈ ਵੱਲੋਂ ਆਪਣੀ ਆਉਣ ਵਾਲੀ ਫਿਲਮ ਐਲਾਨ ਕਰ ਫੈਨਸ ਦੇ ਚਿਹਰੇ 'ਤੇ ਵੱਡੀ ਮੁਸਕਾਨ ਲਿਆਉਣ ਦਾ ਕੰਮ ਕੀਤਾ ਹੈ।ਹੁਣ ਇਸ ਐਕਟਰ ਦੇ ਫੈਨਸ ਲਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਸਾਉਥ ਸੁਪਰ ਸਟਾਰ ਵਿਜੈ ਦੇ ਵਿਰੁੱਧ ਉਨ੍ਹਾਂ ਦੀ ਫਿਲਮ ਲਿਓ ਨੂੰ ਲੈ ਕੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ, ਹਾਲ ਹੀ ਵਿਚ ਅਦਾਕਾਰ ਨੇ ਬਰਥਡੇ 'ਤੇ ਆਪਣੀ ਅਪਕਮਿੰਗ ਫਿਲਮ 'ਲੀਓ' ਤੋਂ ਪਹਿਲਾ ਗੀਤ 'ਨਾ ਰੇਡੀ' ਲਾਂਚ ਕੀਤਾ ਗਿਆ ਸੀ। ਇਸ ਗੀਤ ਦੀ ਵਜ੍ਹਾ ਕਾਰਨ ਐਕਟਰ ਦੇ ਵਿਰੁੱਧ ਇੱਕ ਆਰਟੀਆਈ ਸੇਲਵਮ ਨਾਮਕ ਐਕਟੀਵਿਸਟ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਾਣੋ ਆਖਰ ਵਿੱਚ ਕੀ ਹੈ ਪੂਰਾ ਮਾਮਲਾ ?
ਸਾਊਥ ਸੁਪਰ ਸਟਾਰ ਵਿਜੈ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ ! - ਫਿਲਮ ਲਿਓ
ਥਲਪਥੀ : ਸਾਉਥ ਸੁਪਰ ਸਟਾਰ ਵਿਜੈ ਦੇ ਵਿਰੁੱਧ ਉਨ੍ਹਾਂ ਦੀ ਫਿਲਮ ਲਿਓ ਨੂੰ ਲੈ ਕੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣੋਂ ਐਕਟਰ ਦੇ ਖਿਲਾਫ ਕਿਸ ਸ਼ਖਸ ਨੇ ਸ਼ਿਕਾਇਤ ਦਿੱਤੀ ਅਤੇ ਪੂਰਾ ਮਾਮਲਾ ਕੀ ਹੈ?
ਸਖ਼ਤ ਕਾਰਵਾਈ ਦੀ ਮੰਗ: ਦੱਸ ਦਈਏ ਆਉਣ ਵਾਲੀ ਫਿਲਮ 'ਲਿਓ' ਦੇ ਗੀਤ ' ਨਾ ਏਡੀ ' ਚ ਡਰੱਗ ਨੂੰ ਐਕਸਪਲੋਰ ਕੀਤਾ ਗਿਆ ਹੈ। ਜਿਸ ਕਰਕੇ ਇਹ ਕੇ ਸ਼ਿਕਾਇਤ ਕਰਵਾਇਆ ਗਿਆ ਹੈ।ਬੀਤੀ 25 ਜੂਨ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਥੇ ਹੀ 26 ਜੂਨ ਸਵੇਰੇ 10 ਵਜੇ ਇਕ ਪਟੀਸ਼ਨ ਜਮ੍ਹਾ ਕਰਵਾਈ ਹੈ। ਇਸ ਵਿਚੇ ਨਾਰਕੋਟਿਕਸ ਕੰਟਰੋਲ ਐਕਟ ਦੇ ਤਹਿਤ ਐਕਟਰ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
- Pasoori Nu Song OUT: ਕਾਰਤਿਕ-ਕਿਆਰਾ ਦੀ 'ਸੱਤਿਆਪ੍ਰੇਮ ਕੀ ਕਥਾ' ਦਾ ਗੀਤ 'ਪਸੂਰੀ' ਹੋਇਆ ਰਿਲੀਜ਼, ਅਰਿਜੀਤ ਸਿੰਘ ਦੀ ਆਵਾਜ਼ ਦਾ ਛਾਇਆ ਜਾਦੂ
- Paris Di Jugni: ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਪੈਰਿਸ ਦੀ ਜੁਗਨੀ', ਦੇਖੋ
- ਵੈੱਬ ਸੀਰੀਜ਼ ‘ਸੁੱਖਾ ਰੇਡਰ’ ਦਾ ਪ੍ਰਭਾਵੀ ਹਿੱਸਾ ਬਣੇ ਅਦਾਕਾਰ ਰਤਨ ਔਲਖ, ਕਬੱਡੀ ਕੋਚ ਦੀ ਭੂਮਿਕਾ ’ਚ ਆਉਣਗੇ ਨਜ਼ਰ
ਲਿਓ ਬਾਰੇ: ਕੈਦੀ ਅਤੇ ਵਿਕਰਮ ਵਰਗੀ ਦਮਦਾਰ ਫਿਲਮਾਂ ਬਣਾਉਣ ਵਾਲੇ ਨੌਜਵਾਨ ਡਾਇਰੈਕਟਰ ਲੋਕੇਸ਼ ਕਨਗਰਾਜ ਹੁਣ ਫਿਲਮ 'ਲਿਓ' ਤੋਂ ਚਰਚਾ ਵਿੱਚ ਹਨ। ਲੋਕੇਸ਼ ਨੇ ਇਸ ਫਿਲਮ ਨੂੰ ਖੁਦ ਲਿਿਖਆ ਹੈ ਅਤੇ ਡਾਇਰੈਕਟ ਕੀਤਾ ਹੈ। ਇਹ ਇੱਕ ਐਕਸ਼ਨ ਥ੍ਰੀਲਰ ਫਿਲਮ ਹੈ। ਇਸ ਵਿਚ ਵਿਜੈ ਦੇ ਸਾਹਮਣੇ ਵਿਲਨ ਦੇ ਰੂਪ 'ਚ ਸੰਜੇ ਦੱਤ ਨੂੰ ਖੜ੍ਹਾ ਕੀਤਾ ਗਿਆ ਹੈ। ਇਹ ਫਿਲਮ ਇਸ ਸਾਲ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ।