ਹੈਦਰਾਬਾਦ:ਸਲਮਾਨ ਖਾਨ ਦੇ ਹੋਸਟ ਵਾਲੇ ਸ਼ੋਅ ਬਿੱਗ ਬੌਸ ਓਟੀਟੀ 2 ਦਾ ਅੱਜ 14 ਅਗਸਤ ਨੂੰ ਅੰਤਿਮ ਦਿਨ ਭਾਵ ਕਿ ਫਾਈਨਲ ਹੈ। ਇਥੇ ਫਾਈਨਲ ਵਿੱਚ ਸ਼ਾਮਿਲ ਟੌਪ ਦੋ ਵਿਅਕਤੀਆਂ ਵਿੱਚੋਂ ਇੱਕ ਫੁਕਰਾ ਇਨਸਾਨ ਫੇਮ ਅਭਿਸ਼ੇਕ ਮਲਹਾਨ ਦੇ ਫੈਨਜ਼ ਲਈ ਬੁਰੀ ਖਬਰ ਆ ਰਹੀ ਹੈ। ਅਭਿਸ਼ੇਕ ਮਲਹਾਨ ਫਾਈਨਲ ਤੋਂ ਪਹਿਲਾਂ ਹਸਪਤਾਲ ਵਿੱਚ ਭਰਤੀ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਉਸ ਦੀ ਭੈਣ ਨੇ ਸ਼ੋਸਲ ਮੀਡੀਆ ਉਤੇ ਆ ਕੇ ਦਿੱਤੀ ਹੈ। ਇਧਰ ਬਿੱਗ ਬੌਸ ਦੇ ਫਾਈਨਲ ਦੀ ਸਟੇਜ ਪੂਰੀ ਤਰ੍ਹਾਂ ਸੱਜ ਚੁੱਕੀ ਹੈ ਅਤੇ ਇਸ ਖਬਰ ਨੇ ਅਭਿਸ਼ੇਕ ਮਲਹਾਨ ਦੇ ਫੈਨਜ਼ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਅਤੇ ਉਹ ਆਪਣੇ ਪਸੰਦ ਦੇ ਪ੍ਰਤੀਯੋਗੀ ਦੇ ਲਈ ਚਿੰਤਾ ਵਿੱਚ ਡੁੱਬੇ ਹੋਏ ਹਨ।
ਬਿੱਗ ਬੌਸ ਓਟੀਟੀ 2 ਦੇ ਫਾਈਨਲਿਸਟ ਅਭਿਸ਼ੇਕ ਮਲਹਾਨ ਦੀ ਭੈਣ ਪ੍ਰੇਰਨਾ ਮਲਹਾਨ ਨੇ ਬੀਤੀ ਰਾਤ ਟਵਿੱਟਰ 'ਤੇ ਇੱਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸਨੇ ਲਿਖਿਆ, 'ਹੁਣੇ ਪਤਾ ਲੱਗਾ ਹੈ ਕਿ ਅਭਿਸ਼ੇਕ ਬਹੁਤ ਬਿਮਾਰ ਹਨ ਅਤੇ ਸ਼ਾਇਦ ਹਸਪਤਾਲ ਵਿੱਚ ਦਾਖਲ ਹਨ, ਇਸ ਲਈ ਉਹ ਅੱਜ ਰਾਤ ਤੁਹਾਡੇ ਸਾਰਿਆਂ ਲਈ ਪ੍ਰਦਰਸ਼ਨ ਨਹੀਂ ਕਰ ਸਕਣਗੇ, ਉਸਨੇ ਪੂਰੇ ਸੀਜ਼ਨ ਵਿੱਚ ਸਾਡਾ ਮੰਨੋਰੰਜਨ ਕੀਤਾ ਹੈ, ਆਓ ਉਸਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰੀਏ'।