ਮੁੰਬਈ (ਬਿਊਰੋ):ਵਰੁਣ ਧਵਨ ਅਤੇ ਜਾਹਨਵੀ ਕਪੂਰ ਸਟਾਰਰ ਫਿਲਮ 'ਬਵਾਲ' ਦਾ ਟੀਜ਼ਰ ਅੱਜ 5 ਜੁਲਾਈ ਨੂੰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਵਰੁਣ ਧਵਨ ਨੇ ਦੱਸਿਆ ਸੀ ਕਿ ਫਿਲਮ ਦਾ ਪਹਿਲਾ ਟੀਜ਼ਰ 5 ਜੁਲਾਈ ਨੂੰ ਦੁਪਹਿਰ 12 ਵਜੇ ਰਿਲੀਜ਼ ਹੋਵੇਗਾ। ਵਰੁਣ ਅਤੇ ਫਿਲਮ ਨਿਰਮਾਤਾਵਾਂ ਦੇ ਵਾਅਦੇ ਮੁਤਾਬਕ ਫਿਲਮ ਦਾ ਪਹਿਲਾ ਟੀਜ਼ਰ 5 ਜੁਲਾਈ ਨੂੰ ਦੁਪਹਿਰ 12 ਵਜੇ ਰਿਲੀਜ਼ ਕੀਤਾ ਗਿਆ ਹੈ।
ਇਸ ਫਿਲਮ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਨੇ ਕੀਤਾ ਹੈ। ਇਸ ਫਿਲਮ ਦੀ ਸ਼ੂਟਿੰਗ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਕੀਤੀ ਗਈ ਹੈ। ਬਵਾਲ ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਫਿਲਮ ਬਣਨ ਜਾ ਰਹੀ ਹੈ, ਜਿਸ ਦਾ ਪ੍ਰੀਮੀਅਰ ਪੈਰਿਸ ਦੇ ਆਈਫਲ ਟਾਵਰ ਵਿਖੇ ਹੋਵੇਗਾ। ਇਸ ਦੇ ਨਾਲ ਹੀ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋਵੇਗੀ ਸਗੋਂ 200 ਤੋਂ ਵੱਧ ਦੇਸ਼ਾਂ 'ਚ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਫਿਲਮ ਦੇ ਅੰਤ 'ਚ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਸਾਜਿਦ ਨਾਡਿਆਡਵਾਲਾ ਦੁਆਰਾ ਬਣਾਈ ਗਈ ਬਵਾਲ ਨੂੰ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਦੰਗਲ ਅਤੇ ਛੀਛੋਰੇ ਵਰਗੀਆਂ ਦਮਦਾਰ ਫਿਲਮਾਂ ਬਣਾਈਆਂ ਹਨ। ਬਵਾਲ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਨਿਤੇਸ਼ ਨੇ ਇਕ ਵਾਰ ਫਿਰ ਆਪਣੇ ਨਿਰਦੇਸ਼ਨ ਨਾਲ ਦਿਲ ਜਿੱਤ ਲਿਆ ਹੈ। ਬਵਾਲ ਦਾ ਟੀਜ਼ਰ ਵਰੁਣ ਅਤੇ ਜਾਹਨਵੀ ਦੇ ਪਿਆਰ ਨਾਲ ਸ਼ੁਰੂ ਹੁੰਦਾ ਹੈ ਅਤੇ ਲੜਾਈ ਅਤੇ ਵਿਛੋੜੇ 'ਤੇ ਖਤਮ ਹੁੰਦਾ ਹੈ।
- Kriti Sanon: 'ਪਰਮ ਸੁੰਦਰੀ' ਕ੍ਰਿਤੀ ਸੈਨਨ ਨੇ ਭਰੀ ਉਡਾਨ, 9 ਸਾਲ ਦੇ ਕਰੀਅਰ ਤੋਂ ਬਾਅਦ ਖੋਲ੍ਹਿਆ ਆਪਣਾ ਪ੍ਰੋਡਕਸ਼ਨ ਹਾਊਸ
- Most Followed Punjabi Celebrities on Instagram: ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਪੰਜਾਬੀ ਸਿਤਾਰੇ, ਦੇਖੋ ਪੂਰੀ ਲਿਸਟ
- 'ਗੱਡੀ ਜਾਂਦੀ ਏ ਚਲਾਂਗਾਂ ਮਾਰਦੀ' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਅਕਤੂਬਰ 'ਚ ਹੋਵੇਗੀ ਰਿਲੀਜ਼