ਹੈਦਰਾਬਾਦ:ਬਿਹਾਰ ਦੇ ਬੇਗੂਸਰਾਏ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ 'ਤੇ ਆਪਣੀ ਵੈੱਬ ਸੀਰੀਜ਼ 'XXX' (ਸੀਜ਼ਨ 2) 'ਚ ਸੈਨਿਕਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਸਟਿਸ ਵਿਕਾਸ ਕੁਮਾਰ ਦੀ ਅਦਾਲਤ ਨੇ ਇਹ ਵਾਰੰਟ ਸਾਬਕਾ ਫੌਜੀ ਅਤੇ ਬੇਗੂਸਰਾਏ ਨਿਵਾਸੀ ਸ਼ੰਭੂ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਰੀ ਕੀਤਾ ਹੈ।
ਸਾਬਕਾ ਫੌਜੀ ਸ਼ੰਭੂ ਕੁਮਾਰ ਨੇ 2020 ਵਿੱਚ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਲੜੀ 'XXX' (ਸੀਜ਼ਨ-2) ਵਿੱਚ ਇੱਕ ਸਿਪਾਹੀ ਦੀ ਪਤਨੀ ਨਾਲ ਸਬੰਧਤ ਕਈ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਸਨ।