ਪੰਜਾਬ

punjab

ETV Bharat / entertainment

ਸ਼ਾਹਿਦ ਕਪੂਰ ਦੇ ਭਰਾ ਨੇ ਚੰਕੀ ਪਾਂਡੇ ਦੀ ਧੀ ਨਾਲ ਕੀਤਾ ਬ੍ਰੇਕਅੱਪ! ਜਾਣੋ ਕਿਉਂ? - ANANYA PANDAY

shaan Khatter and Ananya Panday Break Up: ਸ਼ਾਹਿਦ ਕਪੂਰ ਦੇ ਛੋਟੇ ਭਰਾ ਦਾ ਚੰਕੀ ਪਾਂਡੇ ਦੀ ਧੀ ਨਾਲ ਬ੍ਰੇਕਅੱਪ ਹੋਣ ਦੀਆਂ ਖਬਰਾਂ ਹਨ।

ਸ਼ਾਹਿਦ ਕਪੂਰ ਦੇ ਭਰਾ ਨੇ ਚੰਕੀ ਪਾਂਡੇ ਦੀ ਧੀ ਨਾਲ ਕੀਤਾ ਬ੍ਰੇਕਅੱਪ! ਜਾਣੋ ਕਿਉਂ?
ਸ਼ਾਹਿਦ ਕਪੂਰ ਦੇ ਭਰਾ ਨੇ ਚੰਕੀ ਪਾਂਡੇ ਦੀ ਧੀ ਨਾਲ ਕੀਤਾ ਬ੍ਰੇਕਅੱਪ! ਜਾਣੋ ਕਿਉਂ?

By

Published : Apr 5, 2022, 2:52 PM IST

ਹੈਦਰਾਬਾਦ: ਬਾਲੀਵੁੱਡ ਸਟਾਰ ਕਿਡਜ਼ ਈਸ਼ਾਨ ਖੱਟਰ ਅਤੇ ਅਨਨਿਆ ਪਾਂਡੇ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਜ਼ੋਰ ਫੜ ਰਹੀਆਂ ਹਨ। ਚਾਰੇ ਪਾਸੇ ਚਰਚਾ ਹੋ ਰਹੀ ਹੈ ਕਿ ਈਸ਼ਾਨ ਅਤੇ ਅਨਨਿਆ ਵੱਖ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਤਿੰਨ ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਹਾਲਾਂਕਿ ਇਸ ਖਬਰ 'ਤੇ ਕਥਿਤ ਜੋੜੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਅਤੇ ਨਾ ਹੀ ਆਪਣੇ ਰਿਸ਼ਤੇ ਬਾਰੇ ਕਦੇ ਕਬੂਲ ਕੀਤਾ ਹੈ। ਪਰ ਈਸ਼ਾਨ ਅਤੇ ਅਨੰਨਿਆ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਵਾਰ-ਵਾਰ ਸੁਰਖੀਆਂ 'ਚ ਰਹਿੰਦੇ ਹਨ।

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਅਤੇ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ, ਜਿਨ੍ਹਾਂ ਨੇ ਫਿਲਮ 'ਖਲੀ ਪੀਲੀ' ਵਿੱਚ ਇਕੱਠੇ ਕੰਮ ਕੀਤਾ ਸੀ, ਨੂੰ ਵੀ ਹਾਲ ਹੀ ਵਿੱਚ ਸ਼ਾਹਿਦ ਕਪੂਰ ਦੇ ਜਨਮਦਿਨ ਦੇ ਜਸ਼ਨਾਂ ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਈਸ਼ਾਨ ਅਤੇ ਅਨਨਿਆ ਇਕੱਠੇ ਨਜ਼ਰ ਆਏ। ਇਸ ਦੇ ਨਾਲ ਹੀ ਅਫੇਅਰ ਦੀਆਂ ਖਬਰਾਂ ਵਿਚਾਲੇ ਦੋਹਾਂ ਨੇ ਇਕ-ਦੂਜੇ ਨੂੰ ਹਮੇਸ਼ਾ ਦੋਸਤ ਦੱਸਿਆ ਹੈ।

ਸ਼ਾਹਿਦ ਕਪੂਰ ਦੇ ਭਰਾ ਨੇ ਚੰਕੀ ਪਾਂਡੇ ਦੀ ਧੀ ਨਾਲ ਕੀਤਾ ਬ੍ਰੇਕਅੱਪ! ਜਾਣੋ ਕਿਉਂ?

ਇਸ ਤੋਂ ਪਹਿਲਾਂ ਈਸ਼ਾਨ ਖੱਟਰ ਦਾ ਨਾਂ ਉਨ੍ਹਾਂ ਦੀ ਸਹਿ-ਅਦਾਕਾਰਾ ਜਾਹਨਵੀ ਕਪੂਰ ਨਾਲ ਵੀ ਜੁੜਿਆ ਸੀ। ਈਸ਼ਾਨ ਅਤੇ ਜਾਹਨਵੀ ਫਿਲਮ 'ਧੜਕ' 'ਚ ਇਕੱਠੇ ਨਜ਼ਰ ਆਏ ਸਨ। ਉਸ ਸਮੇਂ ਦੋਹਾਂ ਨੇ ਲਿੰਕਅੱਪ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਆਪਣੇ ਆਪ ਨੂੰ ਦੋਸਤ ਦੱਸਿਆ ਸੀ।

ਇਸ ਦੇ ਨਾਲ ਹੀ ਫਿਲਮ 'ਖਲੀ-ਪੀਲੀ' ਦੇ ਸੈੱਟ 'ਤੇ ਈਸ਼ਾਨ-ਅਨਨਿਆ ਦੇ ਅਫੇਅਰ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ ਸੀ। ਫਿਲਹਾਲ ਦੋਵੇਂ ਆਪਣੇ-ਆਪਣੇ ਕਰੀਅਰ 'ਤੇ ਧਿਆਨ ਦੇ ਰਹੇ ਹਨ। ਅਨੰਨਿਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਆਖਰੀ ਫਿਲਮ 'ਗਹਿਰਾਈਆਂ' ਰਿਲੀਜ਼ ਹੋਈ ਸੀ।

ਇਸ ਦੇ ਨਾਲ ਹੀ ਈਸ਼ਾਨ ਆਖਰੀ ਵਾਰ ਫਿਲਮ 'ਡੋਂਟ ਲੁੱਕ ਅੱਪ' 'ਚ ਕੈਮਿਓ ਰੋਲ 'ਚ ਨਜ਼ਰ ਆਏ ਸਨ। ਈਸ਼ਾਨ ਦੀ ਅਗਲੀ ਫਿਲਮ ਫੋਨ ਭੂਤ ਹੈ, ਜਿਸ ਵਿੱਚ ਉਹ ਕੈਟਰੀਨਾ ਕੈਫ ਅਤੇ ਸਿਧਾਂਤ ਚਤੁਰਵੇਦੀ ਦੇ ਨਾਲ ਨਜ਼ਰ ਆਉਣਗੇ। ਫਿਲਮ ਦੇ ਇਸ ਸਾਲ ਰਿਲੀਜ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:'KGF ਚੈਪਟਰ 2' ਨੇ ਰਿਲੀਜ਼ ਤੋਂ ਪਹਿਲਾਂ ਰਚ ਦਿੱਤਾ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ

ABOUT THE AUTHOR

...view details