ਤਿਰੂਪਤੀ: ਆਪਣੀ ਐਕਸ਼ਨ ਥ੍ਰਿਲਰ ਫਿਲਮ 'ਜਵਾਨ' ਦੇ ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਬੇਟੀ ਸੁਹਾਨਾ ਖਾਨ ਅਤੇ ਸਹਿ-ਅਦਾਕਾਰਾ ਨਯਨਤਾਰਾ ਦੇ ਨਾਲ ਮੰਗਲਵਾਰ ਸਵੇਰੇ ਤਿਰੂਪਤੀ (Shah Rukh Khan At Tirupati latest news) ਦੇ ਮਸ਼ਹੂਰ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ (shah rukh khan visits tirupati temple) ਵਿੱਚ ਪੂਜਾ ਕੀਤੀ। 'ਚੱਕ ਦੇ ਇੰਡੀਆ' ਅਦਾਕਾਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਵਿੱਚ ਉਸ ਨੂੰ ਰਿਵਾਇਤੀ ਚਿੱਟੇ ਪਹਿਰਾਵੇ ਵਿੱਚ ਦੇਖਿਆ ਜਾ ਸਕਦਾ ਹੈ, ਜਦੋਂ ਕਿ ਉਨ੍ਹਾਂ ਦੀ ਲਾਡਲੀ ਧੀ ਸੁਹਾਨਾ ਨੇ ਸਫੈਦ ਸੂਟ ਪਾਇਆ ਹੋਇਆ ਸੀ। SRK ਮੰਗਲਵਾਰ ਤੜਕੇ ਤਿਰੂਪਤੀ ਪਹੁੰਚੇ।
ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ ਜਵਾਨ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਸੀ, ਜਿਸ ਨੇ ਪ੍ਰਸ਼ੰਸਕਾਂ ਨੂੰ ਸ਼ਾਹਰੁਖ ਦੇ ਲੁੱਕ ਅਤੇ ਡਾਇਲਾਗਸ ਨਾਲ ਪਾਗਲ ਕਰ ਦਿੱਤਾ। ਟ੍ਰੇਲਰ ਵਿੱਚ SRK ਨੂੰ ਇੱਕ ਰੇਲਗੱਡੀ ਹਾਈਜੈਕ ਕਰਦੇ ਹੋਏ ਅਤੇ ਛੇ ਔਰਤਾਂ ਦੀ ਇੱਕ ਟੀਮ ਦਾ ਸੰਚਾਲਨ ਕਰਦੇ ਹੋਏ ਦਿਖਾਇਆ ਗਿਆ ਹੈ। ਅਜਿਹਾ ਲੱਗਦਾ ਹੈ ਕਿ SRK ਫਿਲਮ ਵਿੱਚ ਦੋਹਰੀ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਉਸਨੂੰ ਵੱਖ-ਵੱਖ ਅਵਤਾਰਾਂ ਵਿੱਚ ਦੇਖਿਆ ਗਿਆ ਸੀ।