ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਦੋ ਕਾਰਨਾਂ ਕਰਕੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਸ਼ੋਅ ਲੁੱਟਿਆ। ਪਹਿਲਾ ਕਾਰਨ, ਉਸਦਾ ਬੋਲਡ ਸਟਾਈਲ ਅਤੇ ਦੂਜਾ, ਇੱਕ ਆਦਮੀ ਨਾਲ ਕਿੱਸ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਹੁਣ ਕਾਫੀਂ ਦਿਨਾਂ ਬਾਅਦ ਭੂਮੀ ਨੂੰ ਉਸੇ ਆਦਮੀ ਨਾਲ ਪਾਰਟੀ ਕਰਦੇ ਦੇਖਿਆ ਗਿਆ। ਜੋ ਕਥਿਤ ਤੌਰ 'ਤੇ ਉਸਦਾ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ।
ਐਤਵਾਰ ਰਾਤ ਨੂੰ ਭੂਮੀ ਇੱਕ ਬੇਜ ਕਾਰਸੈਟ ਟੌਪ ਵਿੱਚ ਨਜ਼ਰ ਆਈ। ਜਿਸਨੂੰ ਉਸਨੇ ਮੇਲ ਖਾਂਦੀ ਚਮੜੇ ਦੀ ਪੈਂਟ ਨਾਲ ਪਾਇਆਂ ਸੀ। ਉਸਨੇ ਮੁੰਬਈ ਵਿੱਚ ਆਪਣੀ ਛੋਟੀ ਭੈਣ ਸਮੀਕਸ਼ਾ ਪੇਡਨੇਕਰ ਦਾ ਜਨਮਦਿਨ ਨਜ਼ਦੀਕੀ ਦੋਸਤਾਂ ਨਾਲ ਮਨਾਇਆ। ਜਸ਼ਨ ਵਿੱਚ ਸ਼ਾਮਲ ਹੋਣ ਵਾਲੇ ਲੋਕ ਸਨ ਨਿਆਸਾ ਦੇਵਗਨ, ਓਰਹਾਨ ਅਵਤਰਮਨੀ ਉਰਫ ਓਰੀ, ਅਤੇ ਭੂਮੀ ਦੇ ਅਫਵਾਹਾਂ ਵਾਲੇ ਪ੍ਰੇਮੀ ਯਸ਼ ਕਟਾਰੀਆ।
ਓਰੀ ਨੇ ਸਮਿਕਸ਼ਾ ਦੀ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਓਰੀ ਦੁਆਰਾ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਭੂਮੀ ਅਤੇ ਯਸ਼ ਇਕੱਠੇ ਨਹੀਂ ਦਿਖਾਈ ਦੇ ਰਹੇ ਹਨ। ਕਥਿਤ ਲਵਬਰਡ, ਹਾਲਾਂਕਿ, ਵੱਖ-ਵੱਖ ਤਸਵੀਰਾਂ ਵਿੱਚ ਓਰੀ ਨਾਲ ਵੱਖਰੇ ਤੌਰ 'ਤੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਯਸ਼ ਮੁੰਬਈ ਵਿੱਚ ਸਥਿਤ ਇੱਕ ਰੀਅਲ ਅਸਟੇਟ ਡਿਵੈਲਪਰ ਅਤੇ ਬਿਲਡਰ ਦੱਸਿਆ ਜਾ ਰਿਹਾ ਹੈ।