ਚੰਡੀਗੜ੍ਹ: ਪੰਜਾਬੀ ਸੰਗੀਤਕ ਖੇਤਰ ਵਿਚ ਚਰਚਿਤ ਅਤੇ ਕਾਮਯਾਬ ਜੋੜ੍ਹੀ ਵਜੋਂ ਨਾਂ ਦਰਜ ਕਰਵਾਉਂਦੇ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ (Deep Dhillon And Jaismeen Jassi news) ਪੰਜਾਬ ਵਾਪਸ ਪਰਤ ਆਏ ਹਨ, ਜਿਸ ਉਪਰੰਤ ਜਲਦ ਹੀ ਇਹ ਦੋਨੋ ਫਿਰ ਪੰਜਾਬ ਦੇ ਵਿਹੜਿਆਂ ਵਿਚ ਆਪਣੀ ਪ੍ਰਭਾਵੀ ਗਾਇਕੀ ਦੀਆਂ ਧਮਾਲਾਂ ਪਾਉਂਦੇ ਨਜ਼ਰੀ ਆਉਣਗੇ।
ਆਪਣੇ ਗ੍ਰਹਿ ਨਗਰ ਮਾਲਵਾ ਦੇ ਜ਼ਿਲ੍ਹਾ ਬਠਿੰਡਾ ਪੁੱਜੇ ਇੰਨ੍ਹਾਂ ਸੁਰੀਲੇ ਫ਼ਨਕਾਰਾਂ ਨੇ ਦੱਸਿਆ ਕਿ ਕੁਝ ਪ੍ਰੋਫੈਸ਼ਨਲ ਕਮਿਟਮੈਂਟਸ ਅਤੇ ਸਟੇਜ ਸੋਅਜ਼ ਰੁਝੇਵਿਆਂ ਦੇ ਚੱਲਦਿਆਂ ਉਨਾਂ ਨੂੰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿਖੇ ਵਸੇਬਾ ਕਰਨਾ ਪਿਆ, ਪਰ ਆਪਣੀ ਅਸਲ ਮਿੱਟੀ ਪ੍ਰਤੀ ਖਿੱਚ ਅਤੇ ਪਿਆਰ ਉਥੇ ਹਮੇਸ਼ਾ ਹੀ ਬਣਿਆ ਰਿਹਾ।
ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਵੱਲੋਂ ਗਾਏ ਬੇਸ਼ੁਮਾਰ ਗੀਤ ਸੰਗੀਤ ਖੇਤਰ ਵਿਚ ਸਫ਼ਲਤਾ ਅਤੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਕਾਮਯਾਬ ਰਹੇ ਹਨ, ਜਿੰਨ੍ਹਾਂ ਵਿਚ 'ਭਾਬੀ', 'ਕੰਗਨਾ', 'ਫ਼ੌਰਡ', 'ਡਾਊਨਟਾਊਨ', 'ਜੋੜੀ' ਆਦਿ ਸ਼ੁਮਾਰ ਰਹੇ ਹਨ।
- HBD Ayushmann Khurrana: 'ਡ੍ਰੀਮ ਗਰਲ 2' ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਨੇ ਆਯੁਸ਼ਮਾਨ ਖੁਰਾਨਾ
- Jawan Box Office Collection Day 8: 400 ਕਰੋੜ ਦੀ ਕਮਾਈ ਕਰਨ ਤੋਂ ਬਸ ਕੁੱਝ ਕਦਮ ਦੂਰ ਹੈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 8ਵੇਂ ਦਿਨ ਦੀ ਕਮਾਈ
- Aamir Khan Daughter Ira Khan: ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ ਆਮਿਰ ਖਾਨ ਦੀ ਲਾਡਲੀ ਇਰਾ ਖਾਨ
ਪੰਜਾਬੀਅਤ ਵੰਨਗੀਆਂ ਨੂੰ ਦੇਸ਼, ਵਿਦੇਸ਼ ਵਿਚ ਪ੍ਰਫੁੱਲਤ ਕਰਨ ਵਿਚ ਲਗਾਤਾਰ ਅਹਿਮ ਯੋਗਦਾਨ ਦੇ ਰਹੀ ਇਸ ਮਾਲਵੇ ਦੀ ਅਪਾਰ ਕਾਮਯਾਬ ਜੋੜੀ (Deep Dhillon And Jaismeen Jassi news) ਨੂੰ ਠੇਠ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਕਈ ਪੇਂਡੂ ਮੇਲਿਆਂ ਵਿਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।