ਪੰਜਾਬ

punjab

ETV Bharat / entertainment

Neha Pawar: ‘ਚਿੜੀਆਂ ਦਾ ਚੰਬਾ’ ਨਾਲ ਦਰਸ਼ਕਾਂ ਦੇ ਸਨਮੁੱਖ ਹੋਵੇਗੀ ਅਦਾਕਾਰਾ ਨੇਹਾ ਪਵਾਰ, ਮਹੱਤਵਪੂਰਨ ਭੂਮਿਕਾ ’ਚ ਆਵੇਗੀ ਨਜ਼ਰ - ਪ੍ਰੇਮ ਸਿੰਘ ਸਿੱਧੂ

ਪੰਜਾਬ ਦੀ ਖੂਬਸੂਰਤ ਅਦਾਕਾਰਾ ਨੇਹਾ ਪਵਾਰ ਹੁਣ ਇੱਕ ਨਵੀਂ ਫਿਲਮ ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ।

ਨੇਹਾ ਪਵਾਰ
ਨੇਹਾ ਪਵਾਰ

By

Published : Apr 24, 2023, 3:38 PM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਕੁਝ ਕੁ ਹੀ ਸਮੇਂ ਦੌਰਾਨ ਹੀ ਬਤੌਰ ਅਦਾਕਾਰਾ ਅਲੱਗ ਪਹਿਚਾਣ ਸਥਾਪਿਤ ਕਰਨ ’ਚ ਕਾਮਯਾਬ ਰਹੀ ਹੈ ਬਾਕਮਾਲ ਅਦਾਕਾਰਾ ਨੇਹਾ ਪਵਾਰ, ਜੋ ਹੁਣ ਆਉਣ ਵਾਲੀ ਪੰਜਾਬੀ ਫਿਲਮ ‘ਚਿੜੀਆਂ ਦਾ ਚੰਬਾ’ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿੰਨ੍ਹਾਂ ਦੀ ਇਸ ਅਰਥਭਰਪੂਰ ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਵੱਲੋਂ ਕੀਤਾ ਜਾ ਰਿਹਾ ਹੈ।

ਪਿਛਲੇ ਸਮੇਂ ਰਿਲੀਜ਼ ਹੋਈਆਂ ‘ਆਸੀਸ’ ਜਿਹੀਆਂ ਕਈ ਉਮਦਾ ਫ਼ਿਲਮਾਂ ਦੁਆਰਾ ਆਪਣੀਆਂ ਸ਼ਾਨਦਾਰ ਅਭਿਨੈ ਸਮਰੱਥਾਵਾਂ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਇਸ ਹੋਣਹਾਰ ਅਦਾਕਾਰਾ ਦੇ ਹੁਣ ਤੱਕ ਦੇ ਅਭਿਨੈ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਗਿਣੀਆਂ ਚੁਣੀਆਂ ਅਤੇ ਬੇਹਤਰੀਨ ਕਹਾਣੀਸਾਰ ਵਾਲੀਆਂ ਫਿਲਮਾਂ ਕਰਨ ਨੂੰ ਹੀ ਵਿਸ਼ੇਸ਼ ਤਵੱਜੋਂ ਦਿੰਦੀ ਨਜ਼ਰ ਆਈ ਹੈ।

ਨੇਹਾ ਪਵਾਰ

ਮੂਲ ਰੂਪ ਵਿਚ ਦਿੱਲੀ ਨਾਲ ਸੰਬੰਧਤ ਅਤੇ ਇੰਨ੍ਹੀਂ ਦਿਨ੍ਹੀਂ ਕਈ ਵੱਡੀਆਂ ਅਤੇ ਨਿਰਮਾਣ ਅਧੀਨ ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਬਣੀ ਹੋਈ ਇਸ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਅਦਾਕਾਰੀ ਬਚਪਨ ਤੋਂ ਹੀ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਰਹੀ ਹੈ, ਜਿਸ ਨੂੰ ਪਰਪੱਕਤਾ ਅਤੇ ਮਜ਼ਬੂਤੀ ਸਕੂਲੀ, ਕਾਲਜੀ ਜੀਵਨ ਦੌਰਾਨ ਮਿਲੀ।

ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਹੈ ਕਿ ਪਰਿਵਾਰਿਕ ਰਿਸ਼ਤਿਆਂ ਅਤੇ ਆਪਸੀ ਸਾਂਝਾ ਦੇ ਨਾਲ ਨਾਲ ਅਸਲ ਪੰਜਾਬ ਦੀ ਤਰਜ਼ਮਾਨੀ ਕਰਦੀ ‘ਆਸੀਸ‘ , ‘ਲਾਈਫ਼ ਕੈਬ’ ਜਿਹੀਆਂ ਮਾਣਮੱਤੀ ਫਿਲਮ ਨਾਲ ਜੁੜਨ ਦਾ ਸੁਭਾਗ ਉਨ੍ਹਾਂ ਦੇ ਹਿੱਸੇ ਆਇਆ, ਜਿੰਨ੍ਹਾਂ ਤੋਂ ਇਲਾਵਾ ਚਰਚਿਤ ਵੈੱਬਸੀਰੀਜ਼ ‘ਕੈਟ’ ਵਿਚ ਉਨ੍ਹਾਂ ਦੁਆਰਾ ਨਿਭਾਈ ਮਹੱਤਵਪੂਰਨ ਭੂਮਿਕਾ ਨੇ ਉਨ੍ਹਾਂ ਦੀ ਪਹਿਚਾਣ ਨੂੰ ਹੋਰ ਪੁਖ਼ਤਾ ਕਰਨ ਅਤੇ ਦਰਸ਼ਕ ਦਾਇਰਾ ਵਿਸ਼ਾਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਨੇਹਾ ਪਵਾਰ

ਉਨ੍ਹਾਂ ਕਿਹਾ ਕਿ ਰਾਣਾ ਰਣਬੀਰ ਜਿਹੇ ਕਾਬਿਲ ਲੇਖਕ, ਨਿਰਦੇਸ਼ਕ ਹੇਠ ਕੰਮ ਕਰਨਾ ਸੋਨੇ 'ਤੇ ਸੁਹਾਗੇ ਵਾਂਗ ਸਾਬਿਤ ਹੋਇਆ ਹੈ, ਉਨ੍ਹਾਂ ਲਈ ਜਿੰਨ੍ਹਾਂ ਦੀ ਉਕਤ ਫਿਲਮ ਆਸੀਸ ਨੇ ਉਨ੍ਹਾਂ ਦੇ ਅਭਿਨੈ ਕਰੀਅਰ ਨੂੰ ਮਾਣ ਭਰੇ ਸਿਨੇਮਾ ਸਿਰਜਨ ਦੀਆਂ ਰਾਹਾਂ ਵੱਲ ਮੋੜ੍ਹਨ ’ਚ ਵੀ ਅਹਿਮ ਯੋਗਦਾਨ ਪਾਇਆ ਹੈ।

ਅਦਾਕਾਰਾ ਨੇਹਾ ਨੇ ਆਪਣੀ ਇਸ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਹੀ ਭਾਵਪੂਰਨ ਕਹਾਣੀ ਦੁਆਲੇ ਬੁਣੀ ਗਈ ਇਹ ਫਿਲਮ ਲੜਕੀਆਂ ਦੀ ਨੌਜਵਾਨ ਭਾਵਨਾਵਾਂ ਅਤੇ ਰਿਸ਼ਤਿਆਂ ਪ੍ਰਤੀ ਉਨ੍ਹਾਂ ਦੀ ਅਣਭੋਲ ਸਮਝ ਦਾ ਵੀ ਬਹੁਤ ਹੀ ਖ਼ੂਬਸੂਰਤੀ ਨਾਲ ਵਰਣਨ ਕਰੇਗੀ, ਜੋ ਲੜਕੀਆਂ ਦੁਆਰਾ ਸਮਾਜ ਵਿਚ ਪਾਏ ਜਾਂਦੇ ਯੋਗਦਾਨ ਅਤੇ ਮਾਪਿਆਂ ਪ੍ਰਤੀ ਰੱਖੇ ਸਨੇਹ ਨੂੰ ਵੀ ਬਾਖੂਬੀ ਬਿਆਨ ਕਰੇਗੀ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਝੇ ਹੋਏ ਅਦਾਕਾਰਾ ਨਾਲ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ ਹੈ, ਜਿਸ ਨੂੰ ਨਿਭਾਉਂਦਿਆਂ ਉਹ ਕਾਫ਼ੀ ਸਕੂਨ ਅਤੇ ਅਭਿਨੈ ਸੁਤੰਸ਼ਟੀ ਮਹਿਸੂਸ ਕਰ ਰਹੀ ਹੈ।

ਇਹ ਵੀ ਪੜ੍ਹੋ:Qismat 3 Release Date: ਖੁਸ਼ਖਬਰੀ...'ਕਿਸਮਤ 3' ਦੇਖਣ ਲਈ ਹੋ ਜਾਵੋ ਤਿਆਰ, ਹੋਇਆ ਰਿਲੀਜ਼ ਡੇਟ ਦਾ ਐਲਾਨ

ABOUT THE AUTHOR

...view details