ਨਵੀ ਦਿੱਲੀ:ਵੈਬ ਸੀਰੀਜ਼ ਮਿਰਜ਼ਾਪੁਰ ਤੋਂ ਮਸ਼ਹੂਰ ਹੋਏ ਅਦਾਕਾਰ ਸ਼ਹਨਵਾਜ ਪ੍ਰਧਾਨ ਦੁਨਿਆ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਸਿਰਫ ਸਾਡੇ ਵਿੱਚ ਉਨ੍ਹਾਂ ਦੀਆ ਯਾਦਾਂ ਰਹਿ ਗਈਆ ਹਨ। ਅੱਜ ਸ਼ਨੀਵਾਰ 18 ਫਰਵਰੀ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਸ਼ੁੱਕਰਵਾਰ ਦੀ ਦੇਰ ਅਦਾਕਾਰ ਸ਼ਹਨਵਾਜ ਮੁੰਬਈ ਵਿੱਚ ਕਿਸੇ ਫੰਕਸ਼ਨ ਵਿੱਚ ਸੀ। ਉਸੇ ਦੌਰਾਨ ਉਨ੍ਹਾਂ ਦੇ ਸੀਨੇ ਵਿੱਚ ਦਰਦ ਹੋਇਆ। ਜਿਸ ਤੋਂ ਬਾਅਦ ਉਹ ਜਮੀਨ 'ਤੇ ਡਿੱਗ ਕੇ ਬੇਹੋਸ਼ ਹੋ ਗਏ। ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਜਲਦ ਹੀ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਲਿਜਾਇਆ ਗਿਆ। ਜਿੱਥੇ ਸ਼ਹਨਵਾਜ ਦੀ ਇਲਾਜ ਦੌਰਾਨ ਮੌਂਤ ਹੋ ਗਈ। ਡਾਕਟਰ ਆਪਣੀਆ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਨ੍ਹਾਂ ਨੂੰ ਬਚਾ ਨਹੀ ਸਕੇ। ਇਸਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦਿੱਤੀ ਗਈ ਹੈ। ਸ਼ਹਨਵਾਜ ਦਾ ਕਰੀਅਰ ਵੀ ਬਹੁਤ ਦਿਲਚਸਪ ਰਿਹਾ ਹੈ।
ਸ਼ਹਨਵਾਜ ਪ੍ਰਧਾਨ ਦਾ ਜਨਮ :ਮਸ਼ਹੂਰ ਕਲਾਕਾਰ ਸ਼ਹਨਵਾਜ ਪ੍ਰਧਾਨ ਦਾ ਜਨਮ 6 ਦਸੰਬਰ 1963 ਓਡੀਸਾ ਰਾਜ ਦੇ ਰਾਜ ਖਰਿਅਰ ਦੇ ਨੁਆਪਾੜਾ ਜਿਲ੍ਹੇਂ ਵਿੱਚ ਹੋਇਆ ਸੀ। ਪਰ ਜਦੋਂ ਸ਼ਹਨਵਾਜ ਕਰੀਬ 7 ਸਾਲ ਦੇ ਹੋਏ ਤਾਂ ਉਨ੍ਹਾਂ ਦਾ ਪਰਿਵਾਰ ਛਤਿਸਗੜ੍ਹ ਰਾਜ ਦੀ ਰਾਜਧਾਨੀ ਰਾਏਪੁਰ ਵਿੱਚ ਰਹਿਣ ਲੱਗੇ। ਰਾਏਪੁਰ ਦੇ ਸਰਕਾਰੀ ਹਾਈ ਸਕੂਲ ਤੋਂ ਸ਼ਹਨਵਾਜ ਪ੍ਰਧਾਨ ਨੇ ਆਪਣੀ ਸਕੂਲ ਦੀ ਪੜਾਈ ਕੀਤੀ ਅਤੇ ਰਵਿਸ਼ੰਕਰ ਯੂਨੀਵਰਸਿਟੀ ਰਾਏਪੁਰ ਤੋਂ ਗ੍ਰੇਜੁਏਟ ਕੀਤਾ। ਸ਼ਹਨਵਾਜ ਆਪਣੇ ਮਾਤਾ-ਪਿਤਾ ਦੇ ਇੱਕਲੌਤੇਂ ਬੇਟੇ ਸੀ। ਉਨ੍ਹਾਂ ਨੂੰ ਪੜ੍ਹਨ ਅਤੇ ਯਾਤਰਾ ਕਰਨ ਦਾ ਬਚਪਨ ਤੋਂ ਹੀ ਸ਼ੌਂਕ ਸੀ। ਆਓ ਜਾਣਦੇ ਹਾਂ ਇਨ੍ਹਾਂ ਨੇ ਐਕਟਿੰਗ ਦੀ ਦੁਨੀਆ ਵਿੱਚ ਆਪਣਾ ਕਦਮ ਕਦੋਂ ਰੱਖਿਆ।
ਮਿਰਜ਼ਪੁਰ ਤੋਂ ਮਿਲਿਆ ਫੇਮ : ਮਿਰਜ਼ਪੁਰ ਵੈਬ ਸੀਰੀਜ਼ ਤੋਂ ਮਸ਼ਹੂਰ ਕਿਰਦਾਰ ਗੁਡੂ ਭਈਆ ਦਾ ਰੋਲ ਅਦਾਕਾਰ ਅਲੀ ਫਜਲ ਨੇ ਅਦਾ ਕੀਤਾ ਸੀ। ਇਸ ਵੈਬ ਸੀਰੀਜ਼ ਵਿੱਚ ਸ਼ਹਨਵਾਜ ਪ੍ਰਧਾਨ ਨੇ ਗੁਡੂ ਭਈਆ ਦੇ ਸਸੁਰ ਦੀ ਭੁਮਿਕਾ ਵਿੱਚ ਨਜ਼ਰ ਆਏ ਸੀ। ਇੱਥੋਂ ਹੀ ਸ਼ਹਨਵਾਜ ਮਸ਼ਹੂਰ ਹੋ ਗਏ ਸੀ। ਸ਼ਹਨਵਾਜ ਮਿਰਜ਼ਾਪੁਰ 1 ਅਤੇ 2 ਵਿੱਚ ਰੋਲ ਨਿਭਾ ਚੁੱਕੇ ਹਨ। ਹਾਲ ਹੀ ਵਿੱਚ ਰਿਲੀਜ ਹੋਈ ਫਿਲਮ ਮਿਡ ਡੇ ਮੀਲ ਵਿੱਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਸ਼ਹਨਵਾਜ ਜਲਦ ਹੀ ਮਿਰਜ਼ਪੁਰ 3 ਵਿੱਚ ਵੀ ਦਿਖਾਈ ਦੇਣਗੇ। ਉਨ੍ਹਾਂ ਨੇ ਇਸਦੀ ਸ਼ੂਟਿੰਗ ਹਾਲ ਹੀ ਵਿੱਚ ਪੂਰੀ ਕੀਤੀ ਸੀ।