ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਵੋਟਿੰਗ ਸ਼ੁਰੂ ਹੋਣ ਵਿੱਚ ਮਹਿਜ਼ 48 ਘੰਟੇ ਹੀ ਰਹਿ ਗਏ ਹਨ। 17ਵੀਂ ਲੋਕ ਸਭਾ ਚੋਣਾਂ 11 ਅਪ੍ਰੈਲ ਤੋਂ 19 ਮਈ ਤੱਕ 7 ਗੇੜਾਂ ਵਿੱਚ ਪੈਣਗੀਆਂ ਜਿਸ ਦੇ ਨਤੀਜੇ 23 ਮਈ ਨੂੰ ਲੋਕਾਂ ਸਾਹਮਣੇ ਆਉਣਗੇ।
ਈਨਾਡੂ ਅਖ਼ਬਾਰ ਨਾਲ ਪੀਐੱਮ ਨਰਿੰਦਰ ਮੋਦੀ ਦਾ ਇੰਟਰਵੀਊ
1- ਪਿਛਲੇ ਪੰਜ ਸਾਲਾਂ ਵਿੱਚ ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਉਪਲੱਬਧੀ ਕੀ ਮੰਨਦੇ ਹੋ ?
ਪੀਐੱਮ ਮੋਦੀ ਦਾ ਜਵਾਬ- ਆਮ ਤੌਰ 'ਤੇ ਸਰਕਾਰਾਂ ਇੱਕ ਜਾਂ ਦੋ ਜ਼ਰੂਰੀ ਚੀਜ਼ਾਂ ਨੇੜੇ ਇੱਕ ਵਾਤਾਵਰਨ ਬਣਾਉਂਦੀਆਂ ਹਨ ਜੇ ਤੁਸੀਂ ਪੁਰਾਣੀ ਡਾ. ਮਨਮੋਹਨ ਸਿੰਘ ਦੀ ਸਰਕਾਰ ਦੀ ਗੱਲ ਕਰੋਗੇ ਤਾਂ ਮੂੰਹ ਤੋਂ ਸਿਰਫ਼ ਮਨਰੇਗਾ-ਮਨਰੇਗਾ ਹੀ ਨਿਕਲੇਗਾ। ਇਹ ਪਹਿਲਾਂ ਪਰੰਪਰਾ ਸੀ ਪਰ ਕਿਉਂਕਿ ਮੇਰਾ ਗੁਜਰਾਤ ਦਾ ਤਜ਼ੁਰਬਾ ਸੀ ਲੰਬੇ ਸਮੇਂ ਤੱਕ ਮੈਂ ਮੁੱਖ ਮੰਤਰੀ ਰਿਹਾ ਅਤੇ ਇਸ ਲਈ ਮੈਨੂੰ ਇੱਕੋ ਸਾਰ ਬਹੁਤ ਸਾਰੇ ਫ਼ੈਸਲੇ ਲੈਣ ਦਾ ਸੁਭਾਅ ਰਿਹਾ ਹੈ. ਮੇਰੀ ਸੋਚ ਹੈ ਕਿ ਰਾਜਨੀਤੀ ਕੁਝ ਮੁੱਦਿਆਂ 'ਤੇ ਚੱਲ ਜਾਂਦੀ ਹੈ ਪਰ ਜੇ ਦੇਸ਼ ਚਲਾਉਣਾ ਹੈ ਤਾਂ ਸਾਰਿਆਂ ਮੁੱਦਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ।
ਕੋਈ ਵੀ ਵਿਅਕਤੀ ਇਸ ਸਰਕਾਰ ਦੇ ਕਾਰਜ਼ਕਾਲ ਨੂੰ 2, 5 ਜਾਂ 25 ਚੀਜ਼ਾਂ ਵਿੱਚ ਨਹੀਂ ਬੰਨ੍ਹ ਸਕਦਾ ਹਰ ਚੀਜ਼ ਆਪਣੇ ਆਪ ਵਿੱਚ ਵੱਡੀ ਹੈ ਅਤੇ ਬਦਲਾਅ ਲਿਆਉਣ ਵਾਲੀ ਹੈ। ਮੇਰਾ ਮੰਤਰ ਰਿਹਾ ਹੈ ਕਿ ਰੀਫ਼ਾਰਮ, ਪ੍ਰਫ਼ਾਰਮ, ਟ੍ਰਾਂਸਫ਼ਾਰਮ, ਇਸ ਲਈ ਇਨ੍ਹਾਂ ਤਿੰਨਾਂ ਚੀਜ਼ਾ ਨੂੰ ਲੈ ਕੇ ਅੱਗੇ ਵਧਿਆਂ ਹਾਂ।
2- ਪਿਛਲੇ 5 ਸਾਲਾਂ ਵਿੱਚ ਤੁਹਾਡੇ ਲਈ ਸਭ ਤੋਂ ਸੰਤੁਸ਼ਟੀ ਦਾ ਮੁੱਦਾ ਕੀ ਹੈ?
ਮੋਦੀ- ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਹੁਣ ਅਸੀਂ 2014 ਦੀ ਪਹਿਲੀ ਸਥਿਤੀ ਨੂੰ ਵੇਖਾਂਗੇ। 2014 ਦੀ ਪਹਿਲੀ ਵੱਡੀ ਗੱਲ ਇਹ ਸੀ ਕਿ ਦੇਸ਼ ਵਿੱਚ ਨਿਰਾਸ਼ਾ ਤੋਂ ਬਿਨਾਂ ਕੁਝ ਸੁਣਨ ਨੂੰ ਨਹੀਂ ਮਿਲਦਾ ਸੀ, ਕੀ ਹੋਵੇਗਾ ਕਿਵੇਂ ਹੋਵੇਗਾ, ਕੀ ਹੋ ਗਿਆ। ਭ੍ਰਿਸ਼ਟਾਚਾਰ ਦੀ ਹੈੱਡਲਾਇਨ ਹੁੰਦੀ ਸੀ। ਪਾਲਿਸੀ ਪੈਰਾਲਾਇਸਿਸ ਦੀ ਚਰਚਾ ਹੁੰਦੀ ਸੀ। ਅੱਜ ਉਮੀਦ, ਭਰੋਸਾ, ਵਿਸ਼ਵਾਸ... ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਉ ਅਤੇ ਵੇਖੋ ਇਹ ਜੋ ਬਦਲਾਅ ਆਇਆ ਹੈ ਇਹ ਬਹੁਤ ਵੱਡਾ ਬਦਲਾਅ ਹੈ ਜੋ ਹਰ ਕਿਸੇ ਨੂੰ ਸੰਤੁਸ਼ਟੀ ਦਿੰਦਾ ਹੈ।
3- ਕਿੰਨਾ ਕਾਰਨਾਂ ਤੋ ਲਗਦਾ ਹੈ ਕਿ ਭਾਜਪਾ ਨੂੰ ਇਸ ਵਾਰ ਆਪਣੇ ਦਮ 'ਤੇ 272 ਤੋਂ ਵੱਧ ਅਤੇ ਐੱਨਡੀਏ ਨੂੰ 335 ਤੋਂ ਵੱਧ ਸੀਟਾਂ ਮਿਲਣਗੀਆਂ? ਹੁਣ ਸਥਿਤੀ2014 ਤੋਂ ਥੋੜੀ ਜਿਹੀ ਵੱਖ ਹੈ। ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਗਠਜੋੜ ਕਰ ਰਹੀਆਂ ਹਨ। ਕੀ ਨਹੀਂ ਲਗਦਾ ਕਿ 2014 ਨਾਲੋਂ ਸਥਿਤੀ ਵੱਖ ਹੈ? ਮਹਾਗਠਜੋੜ ਬਾਰੇ ਕੀ ਕਹੋਗੇ ?
ਮੋਦੀ- 2014 ਵਿੱਚ ਮੈਂ ਦੇਸ਼ ਲਈ ਨਵਾਂ ਸੀ ਹੁਣ ਦੇਸ਼ ਨੇ ਮੇਰਾ 5 ਸਾਲ ਦੇ ਕੰਮ ਵੇਖ ਲਿਆ ਹੈ ਮੇਰੀਆਂ ਉਪਲਬਧੀਆਂ ਵੇਖੀਆਂ ਹਨ, ਮੇਰੀ ਜ਼ਿੰਦਗੀ ਨੂੰ ਵੇਖਿਆ ਹੈ, ਸਰਕਾਰ ਦੇ ਕੰਮ ਕਾਜ ਨੂੰ ਵੇਖਿਆ ਹੈ, ਇਸ ਲਈ ਦੇਸ਼ ਭਲੀ ਭਾਂਤੀ ਮੇਰੇ ਤੋਂ ਜਾਣੂ ਹੈ।
ਦੂਜਾ 30 ਸਾਲ ਦੀ ਅਸਿਥਰਤਾ ਦੇਸ਼ ਨੇ ਵੇਖੀ ਹੈ। ਇਸ ਤੋਂ ਬਾਅਦ ਸਥਿਰਤਾ ਕੀ ਹੁੰਦੀ ਹੈ ਇਸ ਦਾ ਕੀ ਅਸਰ ਹੁੰਦਾ ਹੈ। ਇਹ ਵੀ ਸਭ ਦੇ ਧਿਆਨ ਵਿੱਚ ਆਉਂਦਾ ਹੈ ਕਿ ਭਾਰਤ ਵਰਗੇ ਦੇਸ਼ ਨੂੰ ਸਥਿਰ ਸਰਕਾਰ ਚਾਹੀਦੀ ਹੈ। ਮਜ਼ਬੂਤ ਸਰਕਾਰ ਚਾਹੀਦੀ ਹੈ, ਇਹ ਆਮ ਨਾਗਰਿਕਾਂ ਨੂੰ ਵੀ ਲਗਦਾ ਹੈ। ਜੋ ਵੀ ਸਫ਼ਲਤਾਵਾਂ ਮਿਲਦੀਆਂ ਹਨ ਅਤੇ ਸਖ਼ਤ ਫ਼ੈਸਲੇ ਹੋ ਸਕਦੇ ਹਨ ਇਸ ਦਾ ਕਾਰਨ ਹੈ ਸਥਿਰਤਾ।
ਅਸੀਂ ਇੱਕ ਅਜਿਹਾ ਮਾਡਲ ਦਿੱਤਾ ਹੈ ਜਿਸ ਵਿੱਚ ਭਾਜਪਾ ਕੋਲ ਪੂਰਾ ਬਹੁਮਤ ਹੋਣ ਦੇ ਬਾਵਜੂਦ ਵੀ ਭਾਜਪਾ ਖ਼ੇਤਰੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲੀ ਹੈ। ਸਹੀ ਅਰਥਾਂ ਵਿੱਚ ਅਸੀਂ ਇੱਕ ਮਜ਼ਬੂਤ ਸਰਕਾਰ ਦਿੱਤੀ ਹੈ।
ਪਹਿਲਾਂ ਤਾਂ ਲੋਕਾਂ ਨੂੰ ਪੁਰਾਣੀ ਸਰਕਾਰ ਨੂੰ ਲੈ ਕੇ ਜੋ ਨਫ਼ਰਤ ਸੀ ਅਤੇ ਮੇਰਾ ਜੋ ਗੁਜਰਾਤ ਦਾ ਕਾਰਜ਼ਕਾਲ ਸੀ ਉਸੇ ਦੀ ਤੁਲਨਾ ਹੈ। ਇੱਕ ਪਾਸੇ ਭਾਰਤ ਸੀ ਇੱਕ ਪਾਸੇ ਗੁਜਰਾਤ... ਲੋਕਾਂ ਨੂੰ ਲਗਦਾ ਹੈ ਕਿ ਇਹ ਤਾਂ ਉੱਤਰ-ਪੂਰਵ ਵਿੱਚ ਵੀ ਉਨ੍ਹਾਂ ਹੀ ਕੰਮ ਕਰ ਰਿਹਾ ਹੈ, ਤਾਮਿਲਨਾਡੂ, ਆਧਰਾ ਅਤੇ ਤੇਲੰਗਾਨਾ ਵਿੱਚ ਵੀ ਕਰ ਰਿਹਾ ਹੈ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਹ ਦੇਸ਼ ਨੂੰ ਗਤੀ ਦੇਣ ਦਾ ਕੰਮ ਹੋਇਆ ਹੈ।
ਇਸ ਲਈ ਮੈਨੂੰ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਤੋਂ ਜ਼ਿਆਦਾ ਸੀਟਾਂ 'ਤੇ ਜਿੱਤੇਗੀ। ਇੰਨਾਂ ਹੀ ਨਹੀਂ ਸਾਡੇ ਐੱਨਡੀਏ ਦੇ ਸਾਥੀ ਵੀ ਪਹਿਲਾਂ ਤੋਂ ਜ਼ਿਆਦਾ ਸੀਟਾਂ 'ਤੇ ਜਿੱਤੇਣਗੇ।
4- ਮਹਾਗਠਜੋੜ...ਸਪਾ-ਬਸਪਾ ਦੇ ਜੋੜ ਨੂੰ ਕਿਵੇਂ ਵੇਖਦੇ ਹੋ ਉਨ੍ਹਾਂ ਦਾ ਅਰਥਮੈਟਿਕ.. ਉਨ੍ਹਾਂ ਨੂੰ ਕੁਝ ਫ਼ਾਇਦਾ ਮਿਲਦਾ ਵਿਖਾਈ ਦੇ ਰਿਹਾ ਹੈ?
ਮੋਦੀ- ਰਾਜਨੀਤੀ ਅਰਥਮੈਟਿਕ ਨਾਲ ਨਹੀਂ ਚਲਦੀ..ਨਤੀਜਾ ਅਰਥਮੈਟਿਕ ਹੁੰਦਾ ਹੈ, ਤੁਸੀਂ ਵੇਖਿਆ ਹੋਵੇਗਾ ਹੁਣ ਅਸੀਂ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਹਨ,ਕਾਂਗਰਸ-ਸਪਾ ਮਿਲ ਕੇ ਲੜ ਰਹੇ ਸਨ। ਉਸ ਸਮੇਂ ਵੀ ਲੋਕ ਇਹੀ ਸਵਾਲ ਪੁੱਛਦੇ ਸਨ ਕਿ ਅਰਥਮੈਟਿਕਤਾ ਉਨ੍ਹਾਂ ਨਾਲ ਹੈ ਪਰ ਨਤੀਜਾ ਕੁਝ ਹੋਰ ਹੀ ਲਿਖਿਆ ਹੈ।
ਜਨਤਾ ਨੂੰ ਟੇਕਨ ਫ਼ਾਰ ਗ੍ਰਾਟੇਡ ਮੰਨਣ ਦੀ ਪੁਰਾਣੀ ਪਰਪੰਰਾ ਸੀ... ਨੇਤਾ ਉੱਥੇ ਹੈ ਤਾਂ ਉਸ ਦਾ ਬਲਾਕ ਉਸ ਦੇ ਨਾਲ ਹੋਵੇਗਾ, ਜੇ ਇੱਥੇ ਹੈ ਤਾਂ ਇਹ ਬਲਾਕ ਇਸ ਦਾ ਸਾਥ ਦੇਵੇਗਾ, ਅੱਜ ਇਹ ਸਥਿਤੀ ਨਹੀਂ ਹੈ।
ਦੇਸ਼ ਨੌਜਵਾਨ ਵੋਟਰਾਂ ਨਾਲ ਭਰਿਆ ਹੋਇਆ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਨੌਜਵਾਨ ਆਪਣੇ ਲਈ ਜਿਊਂਣਾ ਚਾਹੁੰਦੇ ਹਨ, ਆਪਣੇ ਸੁ਼ਪਨਿਆਂ ਨੂੰ ਪੂਰਾ ਕਰਨ ਚਾਹੁੰਦੇ ਹਨ। ਉਹ ਵੇਖਣਾ ਚਾਹੁਦੇ ਹਨ ਕਿ ਇੰਨਾ ਵੱਡਾ ਦੇਸ਼ ਕੌਣ ਚਲਾਵੇਗਾ।
ਤੀਜਾ... ਮੰਨ ਲਓ ਉੱਥੇ ਇੱਕ ਗਠਜੋੜ ਹੈ ਪਰ ਉਸ ਨਾਲ ਪੂਰੇ ਭਾਰਤ ਦਾ ਅਕਸ ਤਾਂ ਬਣਾ ਨਹੀਂ ਪਾ ਰਿਹਾ, ਨਾ ਮਮਤਾ ਹਿੰਦੋਸਤਾਨ ਦਾ ਅਕਸ ਬਣਾ ਪਾਵੇਗਾ ਨਾ ਅਖਿਲੇਸ਼,ਨਾ ਮਾਇਆਵਤੀ ਅਤੇ ਨਾ ਹੀ ਬਾਬੂ। ਇਹ ਤਾਂ ਬਿਖਰੇ ਹੋਏ ਲੋਕ ਹਨ। ਦੇਸ਼ ਨੂੰ ਹੁਣ ਤੋਂ ਸ਼ੱਕ ਹੋ ਰਿਹਾ ਹੈ। ਇਹ ਤਾਂ ਅਜੇ ਵੀ ਇੱਕ ਦੂਜੇ ਵਿਰੁੱਧ ਲੜ ਰਹੇ ਹਨ ਉਹ ਕਿਵੇਂ ਇੱਕਠੇ ਹੋ ਸਕਦੇ ਹਨ?
5- ਭਾਜਪਾ ਸਰਕਾਰ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਬੇਰੁਜ਼ਗਾਰੀ ਅਤੇ ਖੇਤੀ ਦੀ ਸਮੱਸਿਆਵਾਂ ਨੂੰ ਵੱਡਾ ਹਥਿਆਰ ਦੱਸ ਰਹੀਆਂ ਹਨ। ਇਸ ਦਾ ਕਿੰਨਾ ਅਸਰ ਵੇਖਦੇ ਹੋ, ਜੇ ਅਸਰ ਨਹੀਂ ਵੇਖਦੇ ਤਾਂ ਕਿਉਂ?
ਮੋਦੀ- ਪਹਿਲਾਂ ਦੇਸ਼ ਵਿੱਚ ਕੋਈ ਵੀ ਝੂਠ ਬੋਲ ਕੇ ਗੁਮਰਾਹ ਕਰ ਲੈਂਦਾ ਸੀ ਪਰ ਹੁਣ ਉਹ ਸਮਾਂ ਨਹੀਂ ਹੈ। ਇਸ ਕੋਂ ਪਹਿਲਾਂ ਗਿਣੇ-ਚੁਣੇ ਨੇਤਾ ਅਤੇ ਅਖ਼ਬਾਰ ਹੁੰਦੇ ਸਨ ਪਰ ਅੱਝ ਅਹਿਜਾ ਨਹੀਂ ਹੈ ਲੋਕਾਂ ਕੋਲ ਹੁਣ ਸੱਚ ਬੜੀ ਛੇਤੀ ਪੁਹੰਚਦਾ ਹੈ। ਹੁਣ ਲੋਕ ਸਭ ਕੁਝ ਸਮਝ ਰਹੇ ਹਨ।
ਦੂਜੀ ਗੱਲ... ਜ਼ਮੀਨੀ ਹਕੀਕਤ ਦੀ ਹੈ. ਕੋਈ ਵੀ ਵਿਅਕਤੀ ਸੋਚਦਾ ਹੈ. ਪਹਿਲਾਂ ਤੋਂ ਵੱਧ ਸੜਕਾਂ ਬਣ ਰਹੀਆਂ ਹਨ ਉਹ ਬਿਨਾਂ ਰੁਜ਼ਗਾਰ ਤੋਂ ਤਾਂ ਬਣ ਨਹੀਂ ਸਕਦੀਆਂ. ਜੇ ਪਹਿਲਾਂ ਤੋਂ ਦੁੱਗਣੀਆਂ ਰੇਲਵੇ ਪੱਟੜੀਆਂ ਵਿਛ ਰਹੀਆਂ ਹਨ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੀ ਹੋਵੇਗਾ।
ਸਾਡੇ ਦੇਸ਼ ਵਿੱਚ ਕਰੀਬ 6 ਲੱਖ ਪੇਸ਼ੇਵਰ ਲੋਕ ਜੁੜੇ ਹਨ, ਕੋਈ ਡਾਕਟਰ ਹੈ, ਕੋਈ ਵਕੀਲ, ਇੰਜੀਨੀਅਰ, ਚਾਰਟਡ ਅਕਾਊਟੈਂਟ, ਐੱਮਬੀਏ ਹਨ। ਇਨ੍ਹਾਂ ਸਾਰਿਆਂ ਨੇ ਆਪਣੀ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ, ਕਾਰੋਬਾਰ ਸ਼ੁਰੂ ਕਰਨ ਵੇਲੇ ਇਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਹੀ ਹੈ।
ਇਸ ਤੋਂ ਇਲਾਵਾ ਇੱਕ ਹੋਰ ਯੋਜਨਾ ਹੈ ਮੁਦਰਾ ਯੋਜਨਾ ਵਿੱਚ ਕਰੀਬ 17 ਕਰੋੜ ਲੋਨ ਦਿੱਤੇ ਗਏ ਹਨ। ਇਸ ਵਿੱਚ 4.25 ਕਰੋੜ ਪਹਿਲੀ ਵਾਰ ਲੋਨ ਲੈਣ ਵਾਲੇ ਹਨ। ਜੇ ਉਨ੍ਹਾਂ ਨੇ ਲੋਨ ਨਾਲ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ ਤਾਂ ਉਨ੍ਹਾਂ ਕਿਸੇ ਹੋਰ ਨੂੰ ਵੀ ਰੁਜ਼ਗਾਰ ਦਿੱਤਾ ਹੀ ਹੋਵੇਗਾ। ਮੈਂ ਸਮਝਦਾ ਹਾਂ ਕਿ ਇਨ੍ਹਾਂ ਦਾ ਝੂਠ ਛੇਤੀ ਹੀ ਬੇਨਕਾਬ ਹੋ ਜਾਵੇਗਾ।
6- ਕਿਸਾਨਾਂ ਦੀ ਨਾਰਾਜ਼ਗੀ, ਘੱਟੋ ਘੱਟ ਸਮਰਥਨ ਮੁੱਲ(MSP)
ਮੋਦੀ- 2007 ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਈ. ਕਾਂਗਰਸ ਨੇ 2004 ਅਤੇ 2009 ਵਿੱਚ ਵਾਅਦੇ ਕੀਤੇ ਸਨ ਕਿ ਉਹ ਕਿਸਾਨਾਂ ਨੂੰ ਸਿੱਧੀ ਮੁਨਾਫ਼ਾ ਦੇਣਗੇ ਪਰ ਉਨ੍ਹਾਂ ਇੱਕ ਵੀ ਪੂਰਾ ਨਹੀਂ ਕੀਤਾ। ਭਾਜਪਾ ਨੇ ਸੱਤਾ ਵਿੱਚ ਆ ਕੇ ਸਵਾਮੀਨਾਥਨ ਰਿਪੋਰਟ ਨੂੰ ਪੜ੍ਹਿਆ ਅਤੇ ਕਿਸਾਨਾਂ ਦੀ ਲਾਗਤ ਨੂੰ ਡੇਢ ਦੁੱਗਣਾ ਦੇਣਾ ਤੈਅ ਕਰ ਦਿੱਤਾ। ਇੰਨਾ ਹੀ ਨਹੀਂ ਇੰਨਾ ਹੀ ਅਸੀਂ ਪਹਿਲਾਂ ਤੋਂ ਜ਼ਿਆਦਾ ਖ਼ਰੀਦ ਕਰ ਰਹੇ ਹਾਂ।
ਅਸੀਂ ਖੇਤੀ ਨੂੰ ਆਧੁਨਿਕ ਬਣਾਉਣ ਦੀਆਂ ਕੋਸ਼ਿਸ਼ਾ ਕਰ ਰਹੇ ਹਾਂ। ਅੱਜ ਅਸੀਂ ਚੋਣ ਮਨੋਰਥ ਪੱਤਰ ਵਿੱਚ ਕਹਿ ਦਿੱਤਾ ਹੈ ਕਿ ਅਸੀਂ ਕਿਸਾਨਾਂ ਲਈ ਪੈਨਸ਼ਨ ਸਕੀਮ ਲੈ ਕੇ ਆਵਾਂਗੇ। ਜੇ ਕਿਸਾਨ 1 ਸਾਲ ਲਈ 5 ਲੱਖ ਤੱਕ ਦਾ ਲੋਨ ਲੈਂਦਾ ਹੈ ਤਾਂ ਉਸ ਦਾ ਵਿਆਜ਼ ਮਾਫ਼ ਕਰ ਦਿੱਤਾ ਜਾਵੇਗਾ।
7-ਇੰਨਾ ਸਭ ਕਰਨ ਤੋਂ ਬਾਅਦ ਵੀ ਕਿਸਾਨਾਂ ਨੇ ਮਹਾਰਾਸ਼ਟਰ ਵਿੱਚ ਲੰਬਾ ਮਾਰਚ ਕੀਤਾ ਸੀ। ਤਾਮਿਲਨਾਡੂ ਦੇ ਕਿਸਾਨਾਂ ਨੇ ਦਿੱਲੀ ਸਾਂਸਦ ਸਾਮਹਣੇ ਅੰਦੋਲਨ ਕੀਤਾ ਸੀ। ਇਸ ਦਾ ਕੀ ਕਾਰਨ ਮੰਨਦੇ ਹੋ।
ਮੋਦੀ- ਅੰਦੋਲਨ ਹੋਇਆ ਸੀ ਇਹ ਸਹੀ ਹੈ ਪਰ ਅੰਦੋਲਨ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਿਆ. ਜਿਵੇਂ ਹੀ ਉਨ੍ਹਾਂ ਨੂੰ ਸੱਚ ਦਾ ਪਤਾ ਲੱਗਾ ਉਨ੍ਹਾਂ ਦਾ ਵਿਸ਼ਵਾਸ ਵਧ ਗਿਆ।
8-ਅੰਦੋਲਨ ਪਸ਼ੂਆਂ ਨੂੰ ਲੈ ਕੇ ਵੀ ਹੋਇਆ ਸੀ. ਕਿਸਾਨਾਂ ਲਈ ਪਸ਼ੂ ਸਮੱਸਿਆ ਬਣ ਗਏ ਸਨ।
ਮੋਦੀ- ਸਾਡੀ ਸਰਕਾਰ ਨੇ ਇਸ ਵਾਰ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਖੇਤੀ ਹੈ, ਕਿਸਾਨ ਊਰਜਾ ਦਾਤਾ ਬਣੇ, ਸੋਲਰ ਪੰਪਾਂ ਦੀ ਵਰਤੋਂ ਕਰੇ ਜਿਸ ਨਾਲ ਲਾਗਤ ਵੀ ਘੱਟ ਹੋਵੇ।
9-ਨਾਨਾਜੀ ਦੇਸ਼ ਮੁਖ ਨੇ ਚਿਤਰਕੁਟ ਵਿੱਚ ਜੈਵਿਕ ਖੇਤੀ ਨੂੰ ਕਾਫ਼ੀ ਵਧਾਵਾ ਦਿੱਤਾ। ਇਸ ਨੂੰ ਕਿੰਨਾ ਕੁ ਸਹੀ ਮੰਨਦੇ ਹੋ।