ਚੰਡੀਗੜ੍ਹ: 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਅਤੇ 'ਗੁੜ ਨਾਲੋਂ ਇਸ਼ਕ ਮਿੱਠਾ' ਗੀਤਾਂ ਨਾਲ ਮਸ਼ਹੂਰ ਹੋਏ ਗਾਇਕ ਜਸਬੀਰ ਸਿੰਘ ਜੱਸੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਜਸਬੀਰ ਸਿੰਘ ਜੱਸੀ ਨੇ ਆਪਣੇ ਗੀਤਕਾਰੀ ਸਫ਼ਰ ਬਾਰੇ ਦੱਸਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ਼ ਸੁੱਥਰੀ ਗਾਇਕੀ ਨੂੰ ਅੱਗੇ ਵਧਾਇਆ ਕੀਤਾ ਜਾਵੇ ਤਾਂ ਕਿ ਲੱਚਰ ਗਾਇਕੀ ਤੋਂ ਦੂਰ ਹਟਕੇ ਅਸੀਂ ਵਾਪਸ ਆਪਣੇ ਸੱਭਿਆਚਾਰ ਵੱਲ ਪਰਤ ਸਕੀਏ।
ਸੰਨੀ ਦਿਓਲ 'ਤੇ ਬੋਲੇ ਜਸਬੀਰ ਜੱਸੀ, ਕਿਹਾ- ਗੱਲਾਂ ਕਰਨੀਆਂ ਸੌਖੀਆਂ...ਕੰਮ ਕਰਨਾ ਕਾਫ਼ੀ ਮੁਸ਼ਕਿਲ - punjabi news
ਪੰਜਾਬੀਆਂ ਦੇ ਦਿਲਾਂ ਦੇ ਕਰੀਬੀ ਮਸ਼ਹੂਰ ਗਾਇਕ ਜਸਬੀਰ ਸਿੰਘ ਜੱਸੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਜਸਬੀਰ ਨੇ ਜਿੱਥੇ ਅਪਣੇ ਸਫ਼ਰ ਬਾਰੇ ਦੱਸਿਆ ਉੱਥੇ ਹੀ ਉਨ੍ਹਾਂ ਸੂਬੇ ਦੀ ਸਿਆਸਤ 'ਤੇ ਵੀ ਚਿੰਤਾ ਜਾਹਿਰ ਕੀਤੀ।
ਇਸ ਮੌਕੇ ਜੱਸੀ ਨੇ ਕੁਝ ਸਿਆਸੀ ਪਹਿਲੂਆਂ 'ਤੇ ਵੀ ਆਪਣੇ ਵਿਚਾਰ ਰੱਖੇ। ਦੱਸ ਦਈਏ ਕਿ ਜੱਸੀ ਦਾ ਪਿਛੋਕੜ ਗੁਰਦਾਸਪੁਰ ਤੋਂ ਹੈ ਅਤੇ ਗੁਰਦਾਸਪੁਰ ਤੋਂ ਬੀਜੇਪੀ ਦੀ ਟਿਕਟ 'ਤੇ ਫਿਲਮੀ ਅਦਾਕਾਰ ਸੰਨੀ ਦਿਓਲ ਚੋਣ ਮੈਦਾਨ 'ਚ ਹਨ। ਸੰਨੀ ਦਿਓਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੋਚ ਸਮਝ ਕੇ ਮਤਦਾਨ ਕਰਨਾ ਚਾਹੀਦਾ ਹੈ। ਲੋਕਾਂ ਨੂੰ ਉਸ ਉਮੀਦਵਾਰ ਨੂੰ ਵੋਟ ਪਾਉਣਾ ਚਾਹੀਦਾ ਹੈ ਜੋ ਲੋਕਾਂ ਦੀਆਂ ਮੁਸ਼ਕੀਲਾਂ ਹੱਲ ਕਰ ਸਕੇ। ਜੱਸੀ ਜਸਰਾਜ ਬਾਰੇ ਬੋਲਦਿਆਂ ਜਸਬੀਰ ਸਿੰਘ ਜੱਸੀ ਨੇ ਕਿਹਾ ਕਿ ਸਿਰਫ਼ ਜੱਸੀ ਜਸਰਾਜ ਹੀ ਨਹੀਂ ਹੋਰ ਵੀ ਕਈ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਬਾਰੇ ਉਹ ਅਕਸਰ ਹੀ ਵਿਚਾਰ ਕਰਦੇ ਹਨ ਤੇ ਹਰ ਉਮੀਦਵਾਰ ਨੂੰ ਮਰਿਆਦਾ ਦਾ ਖਿਆਲ ਰੱਖਦਿਆਂ ਹੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ।