ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਕੁੱਝ ਦਿਨ ਪਹਿਲਾ ਦਿੱਤੇ ਬਿਆਨ ਨੂੰ ਇਹ ਦੱਸਦੇ ਹੋਇਆ ਸਮਰਥਨ ਕੀਤਾ ਕਿ 'ਉਹ ਕਦੇ ਵੀ ਝੂਠ ਨਹੀ ਬੋਲਦੀ'। ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਸੀਨੀਅਰ ਆਗੂ ਆਸ਼ਾ ਕੁਮਾਰੀ 'ਤੇ ਅੰਮ੍ਰਿਤਸਰ ਹੱਲਕੇ ਤੋਂ ਟਿਕਟ ਨਾ ਦਿੱਤੇ ਜਾਣ ਦਾ ਇਲਜ਼ਾਮ ਲਗਾਇਆ ਸੀ।
ਪਤਨੀ ਨਵਜੋਤ ਕੌਰ ਦੇ ਸਮਰਥਨ 'ਚ ਆਏ ਸਿੱਧੂ, ਕਿਹਾ- 'ਮੇਰੀ ਪਤਨੀ ਝੂਠ ਨਹੀਂ ਬੋਲਦੀ'
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੋਂ ਜਦੋਂ ਉਨ੍ਹਾਂ ਦੀ ਪਤਨੀ ਦੇ ਦੋਸ਼ਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ," ਮੇਰੀ ਪਤਨੀ ਨੈਤਿਕ ਤੌਰ ਤੋਂ ਇਨ੍ਹੀ ਮਜਬੂਤ ਹੈ ਕਿ ਉਹ ਕਦੇ ਵੀ ਝੂੱਠ ਨਹੀ ਬੋਲੇਗੀ, ਇਹ ਹੀ ਮੇਰਾ ਜਵਾਬ ਹੈ"
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੋਂ ਜਦੋਂ ਉਨ੍ਹਾਂ ਦੀ ਪਤਨੀ ਦੇ ਦੋਸ਼ਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ," ਮੇਰੀ ਪਤਨੀ ਨੈਤਿਕ ਤੌਰ ਤੋਂ ਇਨ੍ਹੀ ਮਜਬੂਤ ਹੈ ਕਿ ਉਹ ਕਦੇ ਵੀ ਝੂੱਠ ਨਹੀ ਬੋਲੇਗੀ, ਇਹ ਹੀ ਮੇਰਾ ਜਵਾਬ ਹੈ।" ਹਾਲਾਂਕਿ ਕੈਪਟਨ ਨੇ ਪਟਿਆਲਾ ਵਿੱਚ ਇਨ੍ਹਾਂ ਇਲਜ਼ਾਮਾ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਜਾਂ ਬਠਿੰਡਾ ਸੀਟ ਤੇ ਕਾਂਗਰਸ ਦੀ ਟਿਕਟ ਦੀ ਪੇਸ਼ਕਸ਼ ਹੋਈ ਸੀ ਪਰ, ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ।
ਨਾਲ ਹੀ ਕੈਪਟਨ ਨੇ ਕਿਹਾ ਕਿ ਚੰਡੀਗੜ੍ਹ ਲੋਕ ਸਭਾ ਸੀਟ ਤੇ ਨਵਜੋਤ ਕੌਰ ਨੂੰ ਟਿਕਟ ਨਾ ਮਿਲਣ ਤੇ ਉਹਨਾ ਦੀ ਕੋਈ ਭੂਮਿਕਾ ਨਹੀਂ ਸੀ, ਕਿਉਕਿ ਟਿਕਟ ਦੀ ਵੰਡ ਦਿੱਲੀ ਦੇ ਹਾਈ ਕਮਾਨ ਵਾਲੋਂ ਕੀਤੀ ਸੀ ਤੇ ਉਨ੍ਹਾਂ ਨੇ ਪਵਨ ਕੁਮਾਰ ਬਾਂਸਲ ਨੂੰ ਚੁਣਿਆ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ 14 ਮਈ ਨੂੰ ਇਹ ਦੋਸ਼ ਲਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਸੀਨੀਅਰ ਆਗੂ ਆਸ਼ਾ ਕੁਮਾਰੀ ਨੇ ਇਹ ਯਕੀਨੀ ਬਣਾਇਆ ਕਿ ਉਸ ਨੂੰ ਅੰਮ੍ਰਿਤਸਰ ਹਲਕੇ ਤੋਂ ਟਿਕਟ ਨਾ ਮਿਲੇ।