ਅੰਮ੍ਰਿਤਸਰ:ਭਾਰਤ-ਪਾਕਿ ਸਰਹੱਦ ‘ਤੇ ਪੰਜਾਬ ਪੁਲਿਸ ਅਤੇ ਬੀ.ਐੱਸ.ਐਫ ਵਲੋਂ ਚਲਾਏ ਸਾਂਝੇ ਅਪ੍ਰੇਸ਼ਨ ਦੌਰਾਨ ਪੰਜਗਰਾਈਆਂ ਪੋਸਟ ਨੇੜਿਉਂ ਥਾਣਾ ਰਮਦਾਸ ਦੀ ਪੁਲਿਸ ਨੇ 40 ਕਿੱਲੋ 810 ਗ੍ਰਾਮ ਹੈਰੋਇਨ ਅਤੇ 190 ਗ੍ਰਾਮ ਅਫ਼ੀਮ ਮਿਲਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 2 ਦਿਨ ਦੇ ਰਿਮਾਂਡ ‘ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
40 ਕਿਲੋ ਹੈਰੋਇਨ ਮਾਮਲੇ ‘ਚ ਇੱਕ ਕਾਬੂ
ਭਾਰਤ-ਪਾਕਿ ਸਰਹੱਦ ਨੇੜਿਉਂ ਹੈਰੋਈਨ ਸਮੇਤ ਫੜੇ ਮੁਲਜਮ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਉਸ ਤੋਂ ਹਿਰਾਸਤ ਵਿੱਚ ਪੁੱਛਗਿੱਛ ਕਰੇਗੀ
ਮੁਲਜਮ ਨੂੰ ਅਦਾਲਤ ‘ਚ ਪੇਸ਼ ਕਰਕੇ ਲਿਆਉਂਦੇ ਹੋਏ
ਜਾਂਚ ਅਫਸਰ ਸਬ ਇੰਸਪੈਕਟਰ ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜਮ ਨਿਰਮਲ ਸਿੰਘ ਅਤੇ ਹਰਪ੍ਰੀਤ ਹੈਪੀ ਦੇ ਨਾਲ ਹਰਦੀਪ ਸਿੰਘ ਦੇ ਸਬੰਧ ਸਨ ਅਤੇ ਅੱਜ ਇਸ ਨੂੰ ਅਦਾਲਤ ਤੋਂ 2 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ ਅਤੇ ਇਸ ਦੇ ਰਾਹੀਂ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।