ਪੰਜਾਬ

punjab

ETV Bharat / city

ਲਿਬਨਾਨ 'ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਦੀ ਲਾਸ਼ ਪਿੰਡ ਲਿਆਂਦੀ ਗਈ, ਕੀਤਾ ਗਿਆ ਸਸਕਾਰ - NRI

ਤਰਨ ਤਾਰਨ ਦੇ ਪਿੰਡ ਬਲੇਰ ਦੇ ਵਸਨੀਕ ਇੱਕ ਐਨ.ਆਰ.ਆਈ ਨੌਜਵਾਨ ਦਾ ਲਿਬਨਾਨ ਵਿੱਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਉਮਰ 19 ਸਾਲ ਹੈ ਅਤੇ ਉਹ 7 ਮਹੀਨੇ ਪਹਿਲਾਂ ਹੀ ਲਿਬਨਾਵ ਗਿਆ ਸੀ। ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਪਹੁੰਚੀ। ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ।

ਲਿਬਨਾਨ 'ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਦੀ ਲਾਸ਼ ਪਿੰਡ ਪਹੁੰਚੀ

By

Published : Apr 6, 2019, 3:46 PM IST

ਤਰਨ ਤਾਰਨ: ਜ਼ਿਲ੍ਹੇ ਦੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਬਲੇਰ ਦੇ ਰਹਿਣ ਵਾਲੇ ਇੱਕ 19 ਸਾਲਾਂ ਦੇ ਨੌਜਵਾਨ ਦਾ ਲਿਬਨਾਨ ਵਿਖੇ ਕਤਲ ਕਰ ਦਿੱਤਾ ਗਿਆ ਸੀ।

ਮ੍ਰਿਤਕ ਦੀ ਪਛਾਣ ਗੁਰਲਵਜੀਤ ਸਿੰਘ (19 ) ਪਿੰਡ ਬਲੇਰ ਦੇ ਵਸਨੀਕ ਵਜੋਂ ਹੋਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਲਵਜੀਤ 7 ਮਹੀਨੇ ਪਹਿਲਾਂ ਹੀ ਲਿਬਨਾਨ ਵਿਖੇ ਕਮਾਈ ਕਰਨ ਲਈ ਗਿਆ ਸੀ।

ਵੀਡੀਓ।
ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ 13 ਦਿਨਾਂ ਬਾਅਦ ਮ੍ਰਿਤਕ ਦੀ ਲਾਸ਼ ਉਸ ਦੇ ਪਿੰਡ ਪੁਜੀ। ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡਵਾਸੀਆਂ ਨੇ ਨਮ ਅੱਖਾਂ ਨਾਲ ਮ੍ਰਿਤਕ ਨੂੰ ਅੰਤਿਮ ਵਿਦਾਈ ਦਿੱਤੀ।

ਕੀ ਸੀ ਮਾਮਲਾ :
ਗੁਰਲਵਜੀਤ 7 ਮਹੀਨੇ ਪਹਿਲਾਂ ਹੀ ਲਿਬਨਾਨ ਵਿਖੇ ਕਮਾਈ ਕਰਨ ਲਈ ਗਿਆ ਸੀ। ਗੁਰਲਵਜੀਤ ਅਤੇ ਉਸ ਦੇ ਪੰਜਾਬੀ ਸਾਥੀ ਇੱਕ ਦੋਸਤ ਦੇ ਪੰਜਾਬ ਵਾਪਸ ਮੁੜਨ ਤੇ ਡੀ.ਜੇ ਵਜਾ ਕੇ ਖੁਸ਼ੀਆਂ ਮਨ੍ਹਾ ਰਹੇ ਸਨ। ਗੁਆਂਡ 'ਚ ਰਹਿਣ ਵਾਲੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਉੱਚੀ ਆਵਾਜ਼ 'ਚ ਡੀ ਜੇ ਵਜਾਉਣ ਤੋਂ ਰੋਕਿਆ ਜਿਸ ਤੋਂ ਬਾਅਦ ਗੁਰਲਵਜੀਤ ਅਤੇ ਉਸ ਦੇ ਪੰਜਾਬੀ ਸਾਥੀਆਂ ਨੇ ਡੀ.ਜੇ ਬੰਦ ਕਰ ਦਿੱਤਾ। ਉਹ ਸਾਰੇ ਸੌਂ ਗਏ ਪਰ ਕੁਝ ਚਿਰ ਮਗਰੋਂ ਗੁਆਂਡੀ ਨੌਜਵਾਨ ਨੇ ਉਨ੍ਹਾਂ ਉੱਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗੁਰਲਵਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਕੁਝ ਸਾਥੀ ਗੰਭੀਰ ਜ਼ਖ਼ਮੀ ਹੋ ਗਏ।

ABOUT THE AUTHOR

...view details