ਪੰਜਾਬ

punjab

ETV Bharat / city

ਤਰਨ ਤਾਰਨ 'ਚ ਬੈਂਕ ਬਾਹਰ ਲੱਗਿਆ ਲੋਕਾਂ ਦੀਆਂ ਲੰਬੀਆਂ ਕਤਾਰਾਂ

ਤਰਨ ਤਾਰਨ 'ਚ ਬੈਕ ਦੇ ਬਾਹਰ ਲੋਕਾਂ ਵੱਲੋਂ ਲੰਬੀਆਂ-ਲੰਬੀਆਂ ਕਤਾਰਾਂ ਲਾ ਕੇ ਆਪਣੀ ਬਾਰੀ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਕੁੱਝ ਪੈਨਸ਼ਨਧਾਰੀਆਂ ਦਾ ਕਹਿਣਾ ਹੈ ਕਿ ਉਹ ਸਵੇਰੇ 7 ਵਜੇ ਤੋਂ ਕਤਾਰ 'ਚ ਲੱਗੇ ਹੋਏ ਹਨ ਪਰ ਹਲੇ ਤੱਕ ਉਨ੍ਹਾਂ ਦੀ ਬਾਰੀ ਨਹੀਂ ਆਈ ਹੈ।

ਤਰਨ ਤਾਰਨ 'ਚ ਬੈਂਕ ਬਾਹਰ ਲਗਿਆ ਲੋਕਾਂ ਦੀਆਂ ਲੰਬੀਆਂ ਕਤਾਰਾਂ
ਤਰਨ ਤਾਰਨ 'ਚ ਬੈਂਕ ਬਾਹਰ ਲਗਿਆ ਲੋਕਾਂ ਦੀਆਂ ਲੰਬੀਆਂ ਕਤਾਰਾਂ

By

Published : Apr 15, 2020, 7:09 PM IST

ਤਰਨ ਤਾਰਨ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਲਗਾ ਹੋਇਆ ਹੈ। ਕਰਫਿਊ ਦੇ ਹਾਲਾਤਾਂ ਦੇ ਚਲਦੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਤਰਨ ਤਾਰਨ 'ਚ ਬੈਕ ਦੇ ਬਾਹਰ ਲੋਕਾਂ ਵੱਲੋਂ ਲੰਬੀਆਂ-ਲੰਬੀਆਂ ਕਤਾਰਾਂ ਲਾ ਕੇ ਆਪਣੀ ਬਾਰੀ ਦਾ ਇੰਤਜਾਰ ਕੀਤਾ ਜਾ ਰਿਹਾ ਹੈ।

ਤਰਨ ਤਾਰਨ 'ਚ ਬੈਂਕ ਬਾਹਰ ਲਗਿਆ ਲੋਕਾਂ ਦੀਆਂ ਲੰਬੀਆਂ ਕਤਾਰਾਂ

ਕੁੱਝ ਪੈਨਸ਼ਨਧਾਰੀਆਂ ਦਾ ਕਹਿਣਾ ਹੈ ਕਿ ਉਹ ਸਵੇਰੇ 7 ਵਜੇ ਤੋਂ ਕਤਾਰ 'ਚ ਲੱਗੇ ਹੋਏ ਹਨ ਪਰ ਹਲੇ ਤੱਕ ਉਨ੍ਹਾਂ ਦੀ ਬਾਰੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਬੈਕ ਕਰਮਚਾਰੀਆਂ ਵੱਲੋਂ ਕਾਫ਼ੀ ਦੇਰੀ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਹਲੇ ਤੱਕ ਬਾਰੀ ਨਹੀਂ ਆਈ ਹੈ।

ਦੂਜੇ ਪਾਸੇ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਨਾਲ ਨਜਿੱਠਣ ਲਈ ਬਹੁਤ ਦਿੱਕਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਰਕਾਰ ਵੱਲੋਂ ਆਈ ਪੈਨਸ਼ਨ ਪਹਿਲਾ ਦਿੱਤੀ ਜਾ ਚੁੱਕੀ ਹੈ, ਉਹ ਮੁੜ ਤੋਂ ਪੈਨਸ਼ਨ ਲੈਣ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਈ ਬਾਰ ਸਮਝਾਉਣ ਤੋਂ ਬਾਅਦ ਵੀ ਉਹ ਇਹ ਮਨ੍ਹਣ ਨੂੰ ਤਿਆਰ ਨਹੀਂ ਹਨ ਕਿ ਉਨ੍ਹਾਂ ਦੀ ਪੈਨਸ਼ਨ ਦੁਬਾਰਾ ਨਹੀਂ ਆਈ।

ਉਨ੍ਹਾਂ ਦੱਸਿਆ ਕਿ ਲੋਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਕਾਪੀ 'ਚ ਪਹਿਲਾ ਐਂਟਰੀ ਕੀਤੀ ਜਾਵੇ, ਤਾਂ ਹੀ ਉਨ੍ਹਾਂ ਨੂੰ ਯਕੀਨ ਹੋਵੇਗਾ ਕੀ ਸਰਕਾਰ ਨੇ ਕੋਈ ਵੀ ਨਵੀਂ ਪੈਨਸ਼ਨ ਨਹੀਂ ਭੇਜੀ। ਮੈਨੇਜਰ ਨੇ ਕਿਹਾ ਕਿ ਅੱਜ ਉਨ੍ਹਾਂ ਕੁੱਝ ਪਰਚੀਆਂ ਵੰਢਿਆ ਹਨ, ਜਿਨ੍ਹਾਂ ਕੋਲ ਕੱਲ੍ਹ ਇਹ ਪਰਚੀ ਹੋਵੇਗੀ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੈਨਸ਼ਨ ਦਿੱਤੀ ਜਾਵੇਗੀ।

ABOUT THE AUTHOR

...view details