ਪੰਜਾਬ

punjab

ETV Bharat / city

ਪੁਲਿਸ ਮੁਲਾਜ਼ਮ ਦੀ ਦਾਜ ਲਈ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ - tarn taran crime news in punjabi

ਪੁਲਿਸ ਮੁਲਾਜ਼ਮ ਕੰਵਲਜੀਤ ਕੌਰ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਸਹੁਰੇ ਪਰਿਵਾਰ ਦੇ 3 ਮੈਂਬਰਾਂ 'ਤੇ ਮਾਮਲਾ ਦਰਜ ਕਰ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ।

By

Published : Oct 19, 2019, 11:08 PM IST

ਤਰਨ ਤਾਰਨ: ਪੁਲਿਸ ਮੁਲਾਜ਼ਮ ਕੰਵਲਜੀਤ ਕੌਰ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਸਹੁਰੇ ਪਰਿਵਾਰ ਦੇ 3 ਮੈਂਬਰਾਂ 'ਤੇ ਮਾਮਲਾ ਦਰਜ ਕਰ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਪੀੜਤ ਮੁਲਾਜ਼ਮ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦਾ ਵਿਆਹ ਉਸ ਦੇ ਦਿਉਰ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਤੋਂ ਦਾਜ ਦੀ ਮੰਗ ਕਰਦਾ ਆ ਰਿਹਾ ਹੈ। ਸਾਰੀ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ। ਹੁਣ ਉਸ ਦਾ ਸਹੁਰਾ ਪਰਿਵਾਰ ਆਪਣੇ ਮੁੰਡੇ ਲਈ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਮਹਿਲਾ ਨੇ ਦੱਸਿਆ ਕਿ ਮੰਗ ਪੂਰੀ ਨਾ ਕਰਨ 'ਤੇ ਸਹੁਰੇ ਪਰਿਵਾਰ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੂਜੇ ਪਾਸੇ, ਜਦ ਕੰਵਲਜੀਤ ਕੌਰ ਦੇ ਸਹੁਰੇ ਪੱਖ ਜਾਣਨਾ ਚਾਹਿਆ, ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ।

ਇਸ ਮਾਮਲੇ 'ਤੇ ਥਾਣਾ ਸਦਰ ਪੱਟੀ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਮੁਲਾਜ਼ਮ ਦੀ ਦਾਜ ਲਈ ਕੁੱਟਮਾਰ ਹੋਣ ਦਾ ਮਾਮਲਾ ਸਾਹਸਣੇ ਆਇਆ ਹੈ। ਪੀੜਤ ਮਹਿਲਾ ਦੇ ਬਿਆਨਾਂ ਦੇ ਅਧਾਰ 'ਤੇ ਉਸਦੇ ਸਹੁਰੇ ਪਰਿਵਾਰ ਦੇ 3 ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਉਸ ਦਾ ਪਤੀ ਬਲਜਿੰਦਰ ਸਿੰਘ, ਚਾਚਾ ਸਹੁਰਾ ਸੁਖਦੇਵ ਸਿੰਘ, ਅਤੇ ਸੱਸ ਸਿਮਰਜੀਤ ਕੌਰ ਸ਼ਾਮਲ ਹਨ।


30 ਅਕਤੂਬਰ ਨੂੰ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਹੌਂਦ ਬਾਰੇ ਫੈਸਲਾ

ABOUT THE AUTHOR

...view details