ਪੰਜਾਬ

punjab

ETV Bharat / city

ਤਰਨਤਾਰਨ ਅਤੇ ਫਿਰੋਜ਼ਪੁਰ ’ਚ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ - heroin seized by BSF from Ferozepur

ਬੀਐਸਐਫ ਦੇ ਜਵਾਨਾਂ ਨੂੰ ਤਰਨਤਾਰਨ ਅਤੇ ਫਿਰੋਜ਼ਪੁਰ ’ਚੋਂ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ ਚੋਂ 4 ਪੈਕੇਟ ਅਤੇ ਫਿਰੋਜ਼ਪੁਰ ਚੋਂ 5 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਹਨ। ਫਿਲਹਾਲ ਸਰਹੱਦੀ ਖੇਤਰਾਂ ਚ ਬੀਐੱਸਐਫ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
ਵੱਡੀ ਮਾਤਰਾ ’ਚ ਹੈਰੋਇਨ ਬਰਾਮਦ

By

Published : Apr 11, 2022, 2:25 PM IST

Updated : Apr 11, 2022, 5:32 PM IST

ਤਰਨਤਾਰਨ: ਜ਼ਿਲ੍ਹੇ ਦੇ ਸਰਹੱਦੀ ਪਿੰਡ ਹਵੇਲੀਆਂ ਵਿਖੇ ਸਰਹੱਦ ਦੇ ਕੰਡਿਆਲੀ ਤਾਰ ਦੇ ਨਜ਼ਦੀਕ ਤੋਂ ਬੀਐੱਸਐੱਫ ਦੇ ਜਵਾਨਾਂ ਨੂੰ ਪੰਜ ਪੈਕਟ ਹੈਰੋਇਨ ਦੇ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਐੱਸਐਫ ਵੱਲੋਂ ਸਰਚ ਆਪਰੇਸ਼ਨ ਦੌਰਾਨ ਹੈਰੋਇਨ ਬਰਾਮਦ ਹੋਈ ਹੈ।

ਉੱਥੇ ਹੀ ਦੂਜੇ ਪਾਸੇ ਤਰਨਤਾਰਨ ਤੋਂ ਇਲਾਵਾ ਫਿਰੋਜ਼ਪੁਰ ’ਚ ਬੀਐੱਸਐਫ ਦੇ ਜਵਾਨਾਂ ਨੂੰ 4 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਹਨ। ਜਿਨ੍ਹਾਂ ਦਾ ਭਾਰ 1 ਕਿਲੋ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਐੱਸਐਫ ਜਵਾਨਾਂ ਨੂੰ ਦਰੱਖਤ ਨਾਲ ਬੰਨ੍ਹੇ ਚਾਰ ਛੋਟੇ ਪੈਕਟ ਹੈਰੋਇਨ ਦੇ ਮਿਲੇ। ਨਾਲ ਹੀ ਬੀਐੱਸਐਫ ਨੇ ਤਿੰਨ ਕਿਸਾਨਾਂ ਨੂੰ ਹਿਰਾਸਤ ਚ ਲੈ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

18 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈਰੋਇਨ:ਤਰਨਤਾਰਨ ਸਰਹੱਦੀ ਖੇਤਰ ਬੀਓਪੀ ਹਵੇਲੀਆਂ ਤੋਂ 3.790 ਕਿਲੋਗ੍ਰਾਮ ਹੈਰੋਇਨ (ਕਰੀਬ 18 ਕਰੋੜ ਰੁਪਏ) ਦੇ ਪੰਜ ਪੈਕੇਟ ਬਰਾਮਦ ਕੀਤੇ ਗਏ ਹਨ। ਬੀਐਸਐਫ ਅਤੇ ਸਥਾਨਕ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਇਹ ਖੇਪ ਪੇਂਡੂ ਕਿਸਾਨ ਦੇ ਖੇਤ ਚੋਂ ਮਿਲੀ ਹੈ। ਖੇਪ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਕਿਸਮ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਹ ਵੀ ਪੜੋ:ਕਿਸਾਨ ਅੱਜ ਤੋਂ ਮਨਾਉਣਗੇ MSP ਗਾਰੰਟੀ ਹਫ਼ਤਾ

Last Updated : Apr 11, 2022, 5:32 PM IST

For All Latest Updates

ABOUT THE AUTHOR

...view details