ਤਰਨ ਤਾਰਨ: ਪਿੰਡ ਬਘਿਆੜੀ ਨਜ਼ਦੀਕ ਤੇਜ਼ ਰਫਤਾਰ ਕਾਰ ਵੱਲੋ ਮੋਟਰ ਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰ ਸਾਈਕਲ ਸਵਾਰ ਦੋ ਲੋਕਾਂ ਦੀ ਮੋਤ ਹੋ ਗਈ ਤੇ ਇੱਕ ਗੰਭੀਰ ਜਖ਼ਮੀ ਹੈ। ਮ੍ਰਿਤਕਾ ਦੀ ਪਛਾਣ ਸਰਾਏ ਅਮਾਨਤ ਖਾਂ ਤੇ ਜਗਤਾਰ ਸਿੰਘ ਵੱਜੋ ਹੋਈ ਹੈ।
ਤੇਜ਼ ਰਫਤਾਰ ਕਾਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ, 2 ਦੀ ਮੌਤ, ਚਾਲਕ ਫ਼ਰਾਰ
ਤਰਨ ਤਾਰਨ ਦੇ ਪਿੰਡ ਬਘਿਆੜੀ ਨਜ਼ਦੀਕ ਕਾਰ ਅਤੇ ਮੋਟਰ ਸਾਈਕਲ ਵਿੱਚ ਵਾਪਰੇ ਹਾਦਸੇ ਕਾਰਨ ਮੋਟਰ ਸਵਾਰ ਦੋ ਵਿਆਕਤੀਆਂ ਦੀ ਹੋਈ ਮੋਤ, ਪੁਲਿਸ ਵੱਲੋ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
car hit
ਪਿੰਡ ਦੇ ਸਰਪੰਚ ਬਚਿੱਤਰ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਝਬਾਲ ਵਿਖੇ ਮਜਦੂਰੀ ਕਰਨ ਲਈ ਮੋਟਰ ਸਾਈਕਲ 'ਤੇ ਆ ਰਹੇ ਸਨ ਕਿ ਤੇਜ਼ ਰਫ਼ਤਾਰ ਕਾਰ ਵੱਲੇ ਨੇ ਗਲਤ ਸਾਈਡ ਤੇ ਆ ਟੱਕਰ ਮਾਰ ਦਿੱਤੀ ਜਿਸ ਨਾਲ ਗੁਰਵੇਲ ਸਿੰਘ ਦੀ ਮੋਕੇ 'ਤੇ ਹੀ ਮੋਤ ਹੋ ਗਈ, ਜਦ ਕਿ ਜਗਤਾਰ ਸਿੰਘ ਦੀ ਹਸਪਤਾਲ ਲੈ ਜਾਂਦਿਆਂ ਰਸਤੇ 'ਚ ਮੋਤ ਹੋ ਗਈ।
ਦਸੱਣਯੌਗ ਹੈ ਕਿ ਜਗਤਾਰ ਸਿੰਘ ਦੀ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉੱਧਰ ਥਾਣਾ ਝਬਾਲ ਪੁਲਿਸ ਵੱਲੋ ਕਾਰ ਨੂੰ ਕਬਜੇ ਵਿੱਚ ਲੈ ਕੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਮੋਕੇ ਤੋ ਭੱਜ ਗਿਆ ਸੀ।