ਤਰਨਤਾਰਨ: ਪੱਟੀ ਮੋੜ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਚਰਚ ਵਿੱਚ ਮੂਰਤੀ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ ਵਿੱਚ 10 ਤੋਂ 12 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਿਲ ਹੋਈ ਹੈ।
ਦੱਸ ਦਈਏ ਕਿ ਪੱਟੀ ਮੋੜ ਵਿਖੇ ਕ੍ਰਿਸ਼ਚਨ ਭਾਈਚਾਰੇ ਦੇ ਚਰਚ ਵਿੱਚ ਮਾਂ ਮਰੀਅਮ ਮੂਰਤੀ ਦੀ ਬੇਅਦਬੀ (Desecration of the statue of Mother Mary) ਕੀਤੀ ਗਈ। ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਨੌਜਵਾਨ ਮੂਰਤੀ ਦਾ ਸਿਰ ਤੋੜਕੇ ਨਾਲ ਲੈ ਗਏ ਅਤੇ ਜਾਂਦੇ ਸਮੇਂ ਚਰਚ ਵਿੱਚ ਖੜ੍ਹੀ ਕਾਰ ਨੂੰ ਵੀ ਅੱਗ ਲਗਾ ਗਏ।