ਸਿੱਖਿਆ ਮੰਤਰੀ ਦੇ ਵਿਰੋਧ ਦੇ 'ਚ ਅਧਿਆਪਕ ਬੀਐਸਐਨਐਲ ਟਾਵਰ 'ਤੇ ਚੜ੍ਹੇ - ਪੀਟੀਆਈ ਅਧਿਆਪਕ
ਸੰਗਰੂਰ: ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਰੁਜ਼ਗਾਰ ਪ੍ਰਪਾਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਤੇਜ਼ੀ ਲਿਆਂਦੇ ਹੋਏ ਐਤਵਾਰ ਨੂੰ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਚਾਰ ਮੈਂਬਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ 'ਚ ਹਰਗੋਬਿੰਦਪੁਰਾ ਰੋਡ ਉੱਤੇ ਮੌਜੂਦ ਮੋਬਾਈਲ ਕੰਪਨੀ ਟਾਵਰ ਉੱਤੇ ਚੜ੍ਹ ਗਏ ਹਨ ਅਤੇ ਬਾਕੀ ਮੈਂਬਰ ਟਾਵਰ ਦੇ ਹੇਠਾਂ ਬੈਠ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਇਕ ਪਾਸੇ 626 ਅਧਿਆਪਕ ਆਪਣੀਆਂ ਨੌਕਰੀਆਂ ਲਈ ਲਗਾਤਾਰ ਲੜ ਰਹੇ ਹਨ।
ਸਿੱਖਿਆ ਮੰਤਰੀ ਦੇ ਵਿਰੋਧ ਦੇ 'ਚ ਅਧਿਆਪਕ ਬੀਐਸਐਨਐਲ ਟਾਵਰ 'ਤੇ ਚੜ੍ਹੇ
Last Updated : Nov 22, 2020, 10:35 PM IST