ਮਲੇਰਕੋਟਲਾ: ਦੇਸ਼ 'ਚ ਲਗਾਤਾਰ ਬੀਤੇ 2 ਮਹੀਨਿਆਂ ਤੋਂ ਲੌਕਡਾਊਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਲਾਗ ਤੋਂ ਬਚਾਇਆ ਜਾ ਸਕੇ। ਹਾਲਾਂਕਿ ਭਲੇ ਹੀ ਇਹ ਲੌਕਡਾਊਨ ਸਰਕਾਰ ਨੇ ਸਾਡੀ ਹੀ ਸੁਰੱਖਿਆ ਲਈ ਕੀਤਾ ਹੈ ਪਰ ਇਸ ਦਾ ਸਿੱਧਾ ਅਸਰ ਲੋਕਾਂ ਦੇ ਕੰਮ 'ਤੇ ਪਿਆ ਹੈ। ਦੇਸ਼ ਦਾ ਹਰ ਇਨਸਾਨ ਆਰਥਿਕ ਤੰਗੀ ਦੇ ਬੋਝ ਥੱਲ੍ਹੇ ਦੱਬ ਰਿਹਾ ਹੈ। ਪਰ, ਮਲੇਰਕੋਟਲਾ ਸ਼ਹਿਰ ਦੇ ਕੁਝ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਚੰਗਾ ਬੀਜ ਬੀਜਿਆ ਤੇ ਉਨ੍ਹਾਂ ਦੀ ਇਸ ਬਾਰ ਫਸਲ ਵੀ ਚੰਗੀ ਹੋਈ।
ਕਿਸਾਨਾ ਦੀ ਨਵੇਕਲੀ ਪਹਿਲ, ਲੋਕਾਂ ਨੂੰ ਹੋ ਰਿਹਾ ਫਾਇਦਾ
ਦੇਸ਼ ਦਾ ਹਰ ਇਨਸਾਨ ਆਰਥਿਕ ਤੰਗੀ ਦੇ ਬੋਝ ਥੱਲੇ ਦੱਬ ਰਿਹਾ ਹੈ। ਉੱਥੇ ਹੀ ਮਲੇਰਕੋਟਲਾ ਸ਼ਹਿਰ ਦੇ ਕੁਝ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਚੰਗਾ ਬੀਜ ਬੀਜਿਆ ਤੇ ਉਨ੍ਹਾਂ ਦੀ ਇਸ ਬਾਰ ਫਸਲ ਵੀ ਚੰਗੀ ਹੋਈ।
ਕਿਸਾਨਾ ਦੀ ਨਵੇਕਲੀ ਪਹਿਲ, ਲੋਕਾਂ ਨੂੰ ਹੋ ਰਿਹਾ ਫਾਇਦਾ
ਅਫਸੋਸ ਤਾਂ ਇਸ ਗੱਲ ਦਾ ਹੈ ਕਿ ਉਨ੍ਹਾਂ ਨੂੰ ਆਪਣਾ ਫਸਲ ਦਾ ਸਹੀ ਮੁਨਾਫ਼ਾ ਨਹੀਂ ਮਿਲ ਪਾ ਰਿਹਾ। ਅਜਿਹੇ 'ਚ ਉਨ੍ਹਾਂ ਆਪਣੇ ਵੱਲੋਂ ਤਿਆਰ ਕੀਤੇ ਫਲਾਂ ਨੂੰ ਪਿੰਡ-ਪਿੰਡ ਜਾ ਕੇ ਵੇਚਣਾ ਸ਼ੁਰੂ ਕਰ ਦਿੱਤਾ। ਕਿਸਾਨਾਂ ਵੱਲੋਂ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਬਹੁਤ ਮੁਨਾਫ਼ਾ ਹੋ ਰਿਹਾ ਹੈ। ਦੱਸ ਦਈਏ ਕਿ ਇਸ ਨਾਲ ਜਿੱਥੇ ਕਿਸਾਨਾਂ ਨੂੰ ਫ਼ਾਇਦਾ ਹੋ ਰਿਹਾ ਹੈ ਤਾਂ ਉੱਥੇ ਹੀ ਪਿੰਡ ਦੇ ਲੋਕਾਂ ਤੱਕ ਵਧੀਆ ਤੇ ਸਸਤਾ ਸਾਮਾਨ ਫਲ ਪਹੁੰਚ ਰਿਹਾ ਹੈ।