ਸੰਗਰੂਰ: ਮੂਨਕ ਦੇ ਪਿੰਡਾਂ ਵਿੱਚ ਘੱਗਰ ਦੀ ਮਾਰ ਦੇ 6 ਦਿਨਾਂ ਤੋਂ ਬਾਅਦ ਸਥਿਤੀ ਹੁਣ ਹੌਲੀ-ਹੌਲੀ ਸਹੀ ਹੋ ਰਹੀ ਹੈ। ਘੱਗਰ ਦੀ ਮਾਰ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਝੱਲਣੀ ਪਈ ਹੈ। ਇਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਘੱਗਰ ਦਾ ਮੁੱਦਾ ਕਿਸਾਨਾਂ ਲਈ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ, ਕਿਉਂਕਿ ਹਰ ਸਾਲ ਇਸ ਨੇ ਮੂਨਕ ਦੇ ਸਾਰੇ ਪਿੰਡਾਂ ਦਾ ਨੁਕਸਾਨ ਕਰਨਾ ਹੁੰਦਾ ਹੈ ਅਤੇ ਇਸ ਵਾਰ ਵੀ ਕਿਸਾਨਾਂ ਦੀ ਫ਼ਸਲ ਅਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਘੱਗਰ ਕਰ ਗਿਆ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਮੁੜ ਤੋਂ ਫ਼ਸਲਾਂ ਬੀਜ ਰਹੇ ਹਨ। ਕਿਸਾਨਾਂ ਨੇ ਗੱਲਬਾਤ ਕਰਦੇ ਹੋਇਆਂ ਦੱਸਿਆ ਕਿ ਘੱਗਰ ਨੇ ਮੂਨਕ ਦੇ ਆਲੇ-ਦੁਆਲੇ ਦੇ ਲਗਭਗ 8 ਪਿੰਡਾਂ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ ਹੈ, ਜਿਸ ਦੇ ਚਲਦੇ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਸਾਰੇ ਕਿਸਾਨ ਮੁੜ ਤੋਂ ਫ਼ਸਲਾਂ ਬੀਜ ਰਹੇ ਹਨ।