ਮਲੇਰਕੋਟਲਾ:ਪੰਜਾਬ ਸਰਕਾਰ (Government of Punjab) ਵੱਲੋਂ ਮੰਡੀਆਂ ਵਿਚ ਕਣਕ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ ਪਰ ਇਸ ਵਾਰ ਮੌਸਮ ਵਿਚ ਤਬਦੀਲੀ ਹੋਣ ਕਾਰਨ ਕਰਕੇ 10 ਫੀਸਦੀ ਕਿਸਾਨਾਂ ਦਾ ਝੋਨਾ ਖੇਤਾ ਵਿਚ ਹੀ ਖੜ੍ਹਾ ਹੈ।ਕਿਸਾਨਾਂ (Farmers)ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੀ ਫਸਲ ਨੂੰ ਖਰੀਦਿਆਂ ਜਾਵੇ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਪੱਕੇ ਹੋਏ ਝੋਨੇ ਦੀ ਫਸਲ ਤੇ ਬਰਸਾਤ ਅਤੇ ਗੜੇਮਾਰੀ ਹੋਣ ਕਾਰਨ ਕਈ ਪਿੰਡਾਂ ਦੇ ਵਿਚ ਫਸਲਾਂ ਲੇਟ ਪੱਕੀਆਂ ਹਨ ਪਰ ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਨਾਰਾਜ਼ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਵਿਚ ਕੀ ਮਜਬੂਰੀ ਹੈ ਸਰਕਾਰ ਨੇ ਕਿਹਾ ਸੀ ਕਿ ਸੁੱਕਾ ਝੋਨਾ ਲੈ ਕੇ ਆਓ ਸੁੱਕੇ ਝੋਨੇ ਦੀ ਕਟਾਈ ਕਰੋ ਪਰ ਦੂਜੇ ਪਾਸੇ ਜਦੋਂ ਆਉਣਾ ਇਹ ਹੁਕਮ ਮੰਨੇ ਤਾਂ ਹੁਣ ਸਰਕਾਰ ਨੇ ਝੋਨੇ ਦੀ ਖਰੀਦ ਹੀ ਬੰਦ ਕਰ ਦਿੱਤੀ।