ਸੰਗਰੂਰ: ਭਵਾਨੀਗੜ੍ਹ ਦੇ ਪਿੰਡ ਘਰਾਚੋਂ 'ਚ ਲੰਘੀ ਰਾਤ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਚੋਰਾਂ ਦਾ ਗਿਰੋਹ ਪੱਟ ਕੇ ਫ਼ਰਾਰ ਹੋ ਗਿਆ। ਏਟੀਐੱਮ 'ਚ 17 ਹਜ਼ਾਰ 3 ਸੌ ਰੁਪਏ ਦੇ ਕਰੀਬ ਰਕਮ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੈਸ ਕਟਰ ਦੀ ਮਦਦ ਨਾਲ ਏਟੀਐੱਮ ਪੱਟ ਕੇ ਚੋਰ ਫ਼ਰਾਰ
ਭਵਾਨੀਗੜ੍ਹ ਦੇ ਪਿੰਡ ਘਰਾਚੋਂ 'ਚ ਗੈਸ ਕਟਰ ਦੀ ਮਦਦ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐੱਮ ਪੁੱਟ ਕੇ ਚੋਰ ਫ਼ਰਾਰ ਹੋ ਗਏ ਹਨ। ਏਟੀਐੱਮ 'ਚ ਲਗਭਗ 17 ਹਜ਼ਾਰ 3 ਸੌ ਰੁਪਏ ਦੇ ਕਰੀਬ ਰਕਮ ਸੀ।
ਇਸ ਘਟਨਾ 'ਤੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਰਾਤ ਦੇ ਕਰੀਬ 2:30 ਵਜੇ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੈਸ ਕਟਰ ਦੀ ਮਦਦ ਨਾਲ 2 ਅਣਪਛਾਤੇ ਚੋਰ ਸ਼ਟਰ ਦਾ ਤਾਲਾ ਤੋੜ ਕੇ ਏਟੀਐੱਮ ਦੇ ਅੰਦਰ ਦਾਖ਼ਲ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਪਹਿਲਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਭੰਨ ਤੋੜ ਕੀਤੀ ਤੇ ਫਿਰ ਮਸ਼ੀਨ ਪੱਟ ਕੇ ਰਫੂ ਚੱਕਰ ਹੋ ਗਏ।
ਬੈਂਕ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਦੇ ਮੁੰਹ ਢੱਕੇ ਹੋਣ ਕਰਕੇ ਉਨ੍ਹਾਂ ਦੀ ਪਛਾਣ ਨਹੀਂ ਹੋ ਪਾਈ ਹੈ। ਇਸ ਮੌਕੇ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।