ਪਟਿਆਲਾ: ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਲਈ ਵਿੰਡੀ ਗਈ ਮੁੰਹਿਮ 'ਚ ਪੁਲਿਸ ਨੇ 14 ਵਿਅਕਤੀਆਂ 'ਤੇ ਮਾਮਲਾ ਕੀਤਾ ਹੈ। ਇਹ 14 ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ 10,000 ਵਿਅਕਤੀਆਂ ਤੋਂ 3.77 ਕਰੋੜ ਦੀ ਧੋਖਾਧੜੀ ਕੀਤੀ ਸੀ। ਇਹ ਸਾਰੇ ਮੁਲਜ਼ਮ ਫ਼ਿਰੋਜ਼ਪੁਰ ਦੇ ਹਨ।
ਕਰੋੜਾਂ ਦੀ ਠੱਗੀ ਮਾਰਨ ਵਾਲੇ 14 ਵਿਅਕਤੀਆਂ ਵਿਰੁੱਧ ਕੇਸ ਦਰਜ
ਪੰਜਾਬ ਪੁਲਿਸ ਨੇ ਕਰੋੜਾ ਦੀ ਠੱਗੀ ਮਾਰਨ ਵਾਲੇ 14 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ 14 ਮੁਲਜ਼ਮਾਂ ਨੇ 10,000 ਵਿਅਕਤੀਆਂ ਤੋਂ 3.77 ਕਰੋੜ ਦੀ ਧੋਖਾਧੜੀ ਕੀਤੀ ਸੀ।
ਇਹ ਸਾਰੇ ਮੁਲਜ਼ਮ ਪਹਿਲੇ ਭੋਲੇ–ਭਾਲੇ ਲੋਕਾਂ ਨੂੰ ਆਪਣੀ ਗੱਲ 'ਚ ਫਸਾਉਂਦੇ ਸਨ ਤੇ ਫਿਰ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ 'ਚ ਪੈਸਾ ਲਾਉਣ ਲਈ ਪ੍ਰੇਰਦੇ ਸਨ। ਉਨ੍ਹਾਂ ਲਾਲਚ ਦਿੱਤਾ ਸੀ ਕਿ ਜੇ ਉਹ ਕੰਪਨੀ ਕੋਲ ਆਪਣੀ ਰਕਮ ਫ਼ਿਕਸਡ ਡਿਪਾਜ਼ਿਟ ’ਚ ਜਮ੍ਹਾ ਕਰਵਾਓੇਗੇ, ਤਾਂ ਉਸ ਲਈ 10 ਸਿਫ਼ਦੀ ਵਿਆਜ ਮਿਲੇਗਾ।
ਦੱਸਣਯੋਗ ਹੈ ਕਿ ਇਸ ਧੋਖਾਧੜੀ ਦੀ ਪਹਿਲੀ ਸ਼ਿਕਾਇਤ ਪਟਿਆਲਾ ਦੇ ਪਿੰਡ ਸਿਓਨਾ ਤੋਂ ਇੱਕ ਵਿਅਕਤੀ ਨੇ ਕੀਤੀ, ਜਿਨ੍ਹਾਂ ਦੇ 23 ਲੱਖ ਰੁਪਏ ਇਸ ਯੋਜਨਾ ’ਚ ਠੱਗੇ ਗਏ ਸਨ। ਇਨ੍ਹਾਂ ਮੁਲਜ਼ਮਾਂ ਨੇ ਆਪਣੀਆਂ ਕੰਪਨੀਆਂ ਦੇ ਦਫ਼ਤਰ ਪਟਿਆਲਾ ਸਥਿਤ ਗੁਰਦੁਆਰਾ ਦੂਖ–ਨਿਵਾਰਨ ਸਾਹਿਬ ਲਾਗੇ ਖੋਲ੍ਹੇ ਸਨ। ਜਦੋਂ ਕਿਸੇ ਜਮ੍ਹਾ–ਖਾਤੇਦਾਰ ਦੀ ਰਕਮ ਮੈਚਿਓਰ ਹੋਣ ਵਾਲੀ ਹੁੰਦੀ ਸੀ, ਤਦ ਉਹ ਰਕਮ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦੇ ਸਨ। ਕੁੱਝ ਸਮਾਂ ਅਜਿਹਾ ਹੀ ਚਲਿਆ ਤੇ ਫਿਰ ਉਹ ਦਫ਼ਤਰ ਬੰਦ ਕਰ ਉਥੋ ਫਰਾਰ ਹੋ ਜਾਂਦੇ।